ਦੇਖਦੇ ਹੀ ਦੇਖਦੇ ਜ਼ਮੀਨ 'ਚ ਸਮਾ ਗਈ ਕਾਰ,ਦੇਖੋ ਵਾਇਰਲ ਵੀਡੀਓ

By  Jagroop Kaur June 14th 2021 01:53 PM

ਮੌਨਸੂਨ ਦੀ ਦਸਤਕ ਤੋਂ ਬਾਅਦ ਮੁੰਬਈ 'ਚ ਲਗਾਤਾਰ ਹਾਦਸੇ ਵਾਪਰ ਰਹੇ ਹਨ ਕੁਝ ਦਿਨਾਂ ਤੋਂ ਸ਼ਹਿਰ ਵਿਚ ਇਮਾਰਤਾਂ ਢਹਿ ਗਈਆਂ ਜਿਸ ਵਿਚ ਲੋਕ ਜ਼ਖਮੀ ਹੋਏ ਅਤੇ ਕੁਝ ਲੋਕਾਂ ਨੇ ਜਾਨ ਵੀ ਗੁਆਈ। ਉਥੇ ਹੀ ਹੁਣ ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ , ਜਿਸ ਵਿਚ ਦਿੱਖ ਰਿਹਾ ਹੈ ਕਿ ਕੰਕਰੀਟ ਦੇ ਫਰਸ਼ ’ਤੇ ਅਚਾਨਕ ਇਕ ਵੱਡਾ ਟੋਇਆ ਬਣਨ ਅਤੇ ਉਸ ਵਿਚ ਦੇਖਦੇ ਹੀ ਦੇਖਦੇ ਕਾਰ ਸਿੱਧਾ ਹੀ ਉਸ ਪਾਣੀ ਵਾਲੇ ਟੋਏ ਵਿਚ ਸਮਾ ਜਾਂਦੀ ਹੈ। ਇਸ ਵੀਡੀਓ ਨੇ ਐਤਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਸਨਸਨੀ ਫੈਲਾਅ ਦਿੱਤੀ। Read More : ਅਜਿਹਾ ਉਪਕਰਨ ਜੋ ਸੁੰਘ ਕੇ ਦੱਸੇਗਾ ਤੁਹਾਡੇ ਦੁਆਲੇ ਕੋਰੋਨਾ ਸੰਕ੍ਰਮਣ ਦੀ ਮੌਜੂਦਗੀ ਵਾਇਰਲ ਵੀਡੀਓ ਮੁੰਬਈ ਦੇ ਘਾਟਕੋਪਰ ਵੈਸਟ ਦੇ ਕਾਮਾ ਲੇਨ ਸਥਿਤ ਇਕ ਰਿਹਾਇਸ਼ੀ ਸੁਸਾਇਟੀ ਦਾ ਹੈ। ਕੁਝ ਸਕਿੰਟਾਂ ਦੇ ਇਸ ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਕੰਪਲੈਕਸ ’ਚ ਕੁਝ ਕਾਰਾਂ ਖੜ੍ਹੀਆਂ ਹਨ। ਅਚਾਨਕ ਇਕ ਕਾਰ ਦੇ ਸਾਹਮਣੇ ਕੰਕਰੀਟ ਦੇ ਫਰਸ਼ ’ਚ ਵੱਡਾ ਟੋਇਆ ਬਣ ਜਾਂਦਾ ਹੈ ਤੇ ਪਾਣੀ ਉੱਪਰ ਤਕ ਆ ਜਾਂਦਾ ਹੈ। ਉਹ ਤਲਾਬ ਵਰਗਾ ਦਿਖਾਈ ਦੇਣ ਲੱਗਦਾ ਹੈ। ਉਸ ਜਗ੍ਹਾ ਖੜ੍ਹੀ ਇਕ ਕਾਰ ਟੋਏ ’ਚ ਸਮਾਉਣ ਲੱਗਦੀ ਹੈ ਤੇ ਦੇਖਦੇ ਹੀ ਦੇਖਦੇ ਲੋਪ ਹੋ ਜਾਂਦੀ ਹੈ। ਹਾਲਾਂਕਿ, ਉਸ ਦੇ ਆਲੇ-ਦੁਆਲੇ ਖੜ੍ਹੀਆਂ ਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।Shocking! Car disappears in seconds as RCC work on well caves-in in Ghatkopar - Video | Mumbai Mirror Read More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ ਵੱਸੋਂ ਹੋ ਰਹੇ... ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਹਾਇਸ਼ੀ ਸੁਸਾਇਟੀ ਨੇ ਇਕ ਖੂਹ ਨੂੰ ਕੰਕਰੀਟ ਨਾਲ ਢੱਕ ਦਿੱਤਾ ਸੀ। ਉੱਥੇ ਰਹਿਣ ਵਾਲੇ ਲੋਕ ਉਸ ਜਗ੍ਹਾ ਦੀ ਕਾਰ ਪਾਰਕਿੰਗ ਵਜੋਂ ਵਰਤੋਂ ਕਰ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਥਾਣੇ ਅਤੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਉੱਥੇ ਪੁੱਜੀਆਂ ਅਤੇ ਵਾਟਰ ਪੰਪ ਅਤੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।

Related Post