ਦੇਖਦੇ ਹੀ ਦੇਖਦੇ ਜ਼ਮੀਨ 'ਚ ਸਮਾ ਗਈ ਕਾਰ,ਦੇਖੋ ਵਾਇਰਲ ਵੀਡੀਓ
ਮੌਨਸੂਨ ਦੀ ਦਸਤਕ ਤੋਂ ਬਾਅਦ ਮੁੰਬਈ 'ਚ ਲਗਾਤਾਰ ਹਾਦਸੇ ਵਾਪਰ ਰਹੇ ਹਨ ਕੁਝ ਦਿਨਾਂ ਤੋਂ ਸ਼ਹਿਰ ਵਿਚ ਇਮਾਰਤਾਂ ਢਹਿ ਗਈਆਂ ਜਿਸ ਵਿਚ ਲੋਕ ਜ਼ਖਮੀ ਹੋਏ ਅਤੇ ਕੁਝ ਲੋਕਾਂ ਨੇ ਜਾਨ ਵੀ ਗੁਆਈ। ਉਥੇ ਹੀ ਹੁਣ ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ , ਜਿਸ ਵਿਚ ਦਿੱਖ ਰਿਹਾ ਹੈ ਕਿ ਕੰਕਰੀਟ ਦੇ ਫਰਸ਼ ’ਤੇ ਅਚਾਨਕ ਇਕ ਵੱਡਾ ਟੋਇਆ ਬਣਨ ਅਤੇ ਉਸ ਵਿਚ ਦੇਖਦੇ ਹੀ ਦੇਖਦੇ ਕਾਰ ਸਿੱਧਾ ਹੀ ਉਸ ਪਾਣੀ ਵਾਲੇ ਟੋਏ ਵਿਚ ਸਮਾ ਜਾਂਦੀ ਹੈ। ਇਸ ਵੀਡੀਓ ਨੇ ਐਤਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਸਨਸਨੀ ਫੈਲਾਅ ਦਿੱਤੀ।
Read More : ਅਜਿਹਾ ਉਪਕਰਨ ਜੋ ਸੁੰਘ ਕੇ ਦੱਸੇਗਾ ਤੁਹਾਡੇ ਦੁਆਲੇ ਕੋਰੋਨਾ ਸੰਕ੍ਰਮਣ ਦੀ ਮੌਜੂਦਗੀ ਵਾਇਰਲ ਵੀਡੀਓ ਮੁੰਬਈ ਦੇ ਘਾਟਕੋਪਰ ਵੈਸਟ ਦੇ ਕਾਮਾ ਲੇਨ ਸਥਿਤ ਇਕ ਰਿਹਾਇਸ਼ੀ ਸੁਸਾਇਟੀ ਦਾ ਹੈ। ਕੁਝ ਸਕਿੰਟਾਂ ਦੇ ਇਸ ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਕੰਪਲੈਕਸ ’ਚ ਕੁਝ ਕਾਰਾਂ ਖੜ੍ਹੀਆਂ ਹਨ। ਅਚਾਨਕ ਇਕ ਕਾਰ ਦੇ ਸਾਹਮਣੇ ਕੰਕਰੀਟ ਦੇ ਫਰਸ਼ ’ਚ ਵੱਡਾ ਟੋਇਆ ਬਣ ਜਾਂਦਾ ਹੈ ਤੇ ਪਾਣੀ ਉੱਪਰ ਤਕ ਆ ਜਾਂਦਾ ਹੈ। ਉਹ ਤਲਾਬ ਵਰਗਾ ਦਿਖਾਈ ਦੇਣ ਲੱਗਦਾ ਹੈ। ਉਸ ਜਗ੍ਹਾ ਖੜ੍ਹੀ ਇਕ ਕਾਰ ਟੋਏ ’ਚ ਸਮਾਉਣ ਲੱਗਦੀ ਹੈ ਤੇ ਦੇਖਦੇ ਹੀ ਦੇਖਦੇ ਲੋਪ ਹੋ ਜਾਂਦੀ ਹੈ। ਹਾਲਾਂਕਿ, ਉਸ ਦੇ ਆਲੇ-ਦੁਆਲੇ ਖੜ੍ਹੀਆਂ ਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।Underground parking? #Ghatkopar pic.twitter.com/VT1zJ35lL5 — #StayHomeStaySafe ? (@Awesome__Azeem) June 13, 2021