ਨਬਾਲਿਗ ਨੇ ਕੀਤਾ ਪਿਤਾ ਦਾ ਕਤਲ,ਸਬੂਤ ਮਿਟਾਉਣ ਲਈ 100 ਵਾਰ ਦੇਖਿਆ Crime Patrol

By  Jagroop Kaur October 29th 2020 10:09 PM

ਮਥੁਰਾ : ਮਥੁਰਾ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ 17 ਸਾਲਾ ਲੜਕੇ ਨੇ ਗੁੱਸੇ ਵਿਚ ਆ ਕੇ ਆਪਣੇ ਹੀ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਹੱਤਿਆ ਦੇ ਸਬੂਤ ਨਸ਼ਟ ਕਰਨ ਲਈ ਟੀ ਵੀ ਸੀਰੀਅਲ ‘ਕ੍ਰਾਈਮ ਪੈਟਰੋਲ’ ਵੀ ਵੇਖਿਆ। ਮਾਮਲਾ 3 ਮਈ ਦਾ ਹੈ ਜਦ ਪੁਲਿਸ ਨੂੰ ਸ਼ੱਕੀ ਹਲਾਤਾਂ 'ਚ ਇਕ ਸੜੀ ਹੋਈ ਲਾਸ਼ ਬਰਾਮਦ ਹੋਈ ਸੀ ,ਜਿਸ ਦੀ ਜਾਂਚ ਕੀਤੀ ਗਈ ਤਾਂ ਲਗਭਗ ਤਿੰਨ ਹਫ਼ਤਿਆਂ ਤੱਕ ਅਣਪਛਾਤਾ ਰਿਹਾ ਕਿਉਂਕਿ ਕਿਸੇ ਵੀ ਥਾਣੇ ਵਿੱਚ ਕਿਸੇ ਦੇ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਸੀ। ਪਰ ਬੀਤੀ 27 ਅਕਤੂਬਰ ਨੂੰ ਜਦ ਪਰਿਵਾਰ ਵੱਲੋਂ ਗੁਮਸ਼ੁਦਾ ਦੀ ਰਿਪੋਰਟ ਕਰਵਾਈ ਗਈ ਤਾਂ ਜੋ ਤੱਥ ਸਾਹਮਣੇ ਆਏ ਉਸ ਨਾਲ ਸਭ ਦੇ ਹੋਸ਼ ਉਡ ਗਏ। ਦਰਅਸਲ ਬਾਰ੍ਹਵੀਂ ਜਮਾਤ ’ਚ ਪੜ੍ਹਦੇ ਇਸ ਲੜਕੇ ਨੇ ਗੁੱਸੇ 'ਚ ਆਪਣੇ ਪਿਤਾ ਦਾ ਕਤਲ ਕੀਤਾ ਸੀ ਜਿਸ ਨੂੰ ਬੀਤੇ ਦਿਨੀਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।UP: 17-year-old kills father, watches 'Crime Patrol' over 100 times to  destroy evidence | Uttar News – India TVਉਥੇ ਹੀ ਜਾਂਚ ਪੜਤਾਲ ਆਈਏਐਨਐਸ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਦੇ ਇਸ ਲੜਕੇ ਨੇ ਆਪਣੇ 42 ਸਾਲਾ ਪਿਤਾ ਮਨੋਜ ਮਿਸ਼ਰਾ ਦਾ ਕਤਲ ਬੀਤੀ 2 ਮਈ ਨੂੰ ਕੀਤਾ ਸੀ, ਜਦੋਂ ਉਸ ਨੂੰ ਬੁਰੀ ਤਰ੍ਹਾਂ ਝਿੜਕਿਆ ਗਿਆ ਸੀ। ਲੜਕੇ ਨੇ ਆਪਣੇ ਪਿਤਾ ਦੇ ਸਿਰ ਉੱਤੇ ਲੋਹੇ ਦੀ ਰਾਡ ਮਾਰੀ, ਅਤੇ ਫਿਰ ਕੱਪੜੇ ਨਾਲ ਉਨ੍ਹਾਂ ਦਾ ਗਲਾ ਘੁੱਟਿਆ। ਮਾਮਲੇ 'ਚ ਹੈਰਾਨ ਕਰਦੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਵਾਰਦਾਤ ਵਿਚ ਉਸ ਦੀ ਮਾਂ ਵੀ ਉਸਦੇ ਨਾਲ ਸ਼ਾਮਿਲ ਹੋ ਗਈ , ਆਪਣੇ ਪਤੀ ਦੀ ਲਾਸ਼ ਨੂੰ ਠਿਕਾਣੇ ਲਾਉਣ ਦੇ ਲਈ ਆਪਣੀ ਸਕੂਟੀ ਉੱਤੇ ਲਾਸ਼ ਨੂੰ ਪੰਜ ਕਿਲੋਮੀਟਰ ਦੂਰ ਜੰਗਲ ਵਿੱਚ ਲੈ ਕੇ ਗਿਆ ਤੇ ਉੱਥੇ ਪੈਟਰੋਲ ਤੇ ਟਾਇਲਟ ਕਲੀਨਰ ਦੀ ਮਦਦ ਨਾਲ ਲਾਸ਼ ਨੂੰ ਸਾੜ ਦਿੱਤਾ; ਤਾਂ ਜੋ ਸਾਰੇ ਸਬੂਤ ਹੀ ਖ਼ਤਮ ਹੋ ਜਾਣ। ਪਰ ਕਹਿੰਦੇ ਹੈਨਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਅਪਰਾਧੀ ਨੂੰ ਕਿਸੇ ਵੀ ਹਾਲ 'ਚ ਕਾਬੂ ਕਰ ਲੈਂਦੇ ਨੇ।17 year old kills father

ਇਸ 'ਤੇ ਮਥੁਰਾ ਦੇ ਪੁਲਿਸ ਸੁਪਰਡੈਂਟ ਉਦੈ ਸ਼ੰਕਰ ਸਿੰਘ ਨੇ ਕਿਹਾ ਕਿ ਜਦੋਂ ਵੀ ਪੁਲਿਸ ਮਨੋਜ ਦੇ ਬੇਟੇ ਨੂੰ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਉਹ ਆਉਣ ਤੋਂ ਭੱਜ ਜਾਂਦਾ ਸੀ ਅਤੇ ਇਸ ਦੀ ਬਜਾਏ ਪੁਲਿਸ ਨੂੰ ਪੁੱਛਦਾ ਸੀ ਕਿ ਉਹ ਕਾਨੂੰਨ ਦੇ ਕਿਹੜੇ ਪ੍ਰਬੰਧਾਂ ਤਹਿਤ ਉਸ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. 17 ਸਾਲਾਂ ਦੇ ਨੌਜਵਾਨ ਤੋਂ ਅਜਿਹੇ ਵਤੀਰੇ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ , ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਲੜਕੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ।SHOCKING MUST READ: 17-year-old boy kills his father ?,the boy then, with  the help of his mother, carried the body to a forest area - SHAHARBEEN TIMESਮਾਮਲਾ ਅਜੇ ਵੀ ਧਿਆਨ ਚ ਨਾ ਆਉਂਦਾ ਜੇਕਰ ਪਰਿਵਾਰ ਇਸਕੌਨ ਟੈਂਪਲ ਦੇ ਅਧਿਕਾਰੀਆਂ ਨੇ ਦਬਾਅ ਨਾ ਬਣਾਇਆ ਹੁੰਦਾ। ਦੱਸਣਯੋਗ ਹੈ ਕਿ ਮਨੋਜ ਮਿਸ਼ਰਾ ਉੱਥੇ ਚੰਦਾ ਇਕੱਠਾ ਕਰਨ ਦਾ ਕੰਮ ਕਰਦੇ ਸਨ, ਅਤੇ ਕਾਫੀ ਸਮੇਂ ਤੋਂ ਨਜ਼ਰ ਨਾ ਆਏ ਤਾਂ ਉਨ੍ਹਾਂ ਵੱਲੋਂ ਪਰਿਵਾਰ ਨੂੰ ਪੁੱਛਿਆ ਗਿਆ ਪਰ ਪਰਿਵਾਰ ਖੁੱਲ੍ਹ ਕੇ ਕੁਝ ਬੋਲਣ ਯੋਗ ਨਾ ਹੋਇਆ ਜਿਸ ਤੋਂ ਬਾਅਦ ਮਨੋਜ ਮਿਸ਼ਰਾ ਦੀ ਭਾਲ ਲਈ ਪੁਲਿਸ ਜਾਂਚ ਦੀ ਮੰਗ ਕੀਤੀ ਗਈ। ਤਾਂ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੇ ਇਸ ਕਤਲ ਦਾ ਖੁਲਾਸਾ ਹੋਇਆ। ਦੱਸਣਯੋਗ ਹੈ ਕਿ ਮੁਲਜ਼ਮ ਦੀ 11 ਸਾਲਾ ਭੈਣ ਵੀ ਹੈ ਜਿਸ ਨੂੰ ਦਾਦਾ-ਦਾਦੀ ਦੇ ਹਵਾਲੇ ਕਰ ਦਿੱਤਾ ਗਿਆ ਹੈ।

Related Post