ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ

By  Shanker Badra April 27th 2021 10:10 PM

ਨਵੀਂ ਦਿੱਲੀ : 'ਸ਼ੂਟਰ ਦਾਦੀ' ਦੇ ਨਾਮ ਤੋਂ ਮਸ਼ਹੂਰ ਨਿਸ਼ਾਨੇਬਾਜ਼ ਚੰਦਰੋ ਤੋਮਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਾਹ ਲੈਣ ਵਿੱਚ ਪ੍ਰੇਸ਼ਾਨੀ ਦੇ ਕਾਰਨ ਉਸਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਦੀ ਰਹਿਣ ਵਾਲੀ 89 ਸਾਲਾ ਨਿਸ਼ਾਨੇਬਾਜ਼ ਚੰਦਰੋ ਤੋਮਰ ਦੇ ਟਵਿੱਟਰ ਪੇਜ਼ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। [caption id="attachment_493002" align="aligncenter" width="300"]Shooter dadi chandro tomar report corona positive and treatment in hospital ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield 'ਸ਼ੂਟਰ ਦਾਦੀ' ਦੇ ਟਵਿਟਰ ਪੇਜ 'ਤੇ ਲਿਖਿਆ ਗਿਆ ਹੈ, 'ਦਾਦੀ ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ਹਨ ਅਤੇ ਸਾਹ ਦੀ ਪ੍ਰੇਸ਼ਾਨੀ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਹਨ। ਰੱਬ ਸਭ ਦੀ ਰੱਖਿਆ ਕਰੇ- ਪਰਿਵਾਰ।' ਟਵਿੱਟਰ 'ਤੇ ਸ਼ੂਟਰ ਦਾਦੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨਾਲ ਜੁੜੇ ਲੋਕ ਉਨ੍ਹਾਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹੋਏ ਮੈਸੇਜ ਕੀਤੇ। [caption id="attachment_492999" align="aligncenter" width="300"]Shooter dadi chandro tomar report corona positive and treatment in hospital ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ[/caption] ਚੰਦਰੋ ਤੋਮਰ ਨੇ ਜਦੋਂ ਨਿਸ਼ਾਨੇਬਾਜ਼ੀ ਨੂੰ ਅਪਣਾਇਆ ਤਾਂ ਉਦੋਂ ਉਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ ਪਰ ਇਸਦੇ ਬਾਅਦ ਉਨ੍ਹਾਂ ਨੇ ਕਈ ਰਾਸ਼ਟਰੀ ਮੁਕਾਬਲੇ ਜਿੱਤੀ ਅਤੇ ਇੱਥੇ ਤੱਕ ਉਨ੍ਹਾਂ 'ਤੇ ਇੱਕ ਫਿਲਮ ਵੀ ਬਣਾਈ ਗਈ ਹੈ। ਉਨ੍ਹਾਂ ਨੂੰ ਵਿਸ਼ਵ ਦੀ ਸਭ ਤੋਂ ਵੱਧ ਉਮਰ ਦੀ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ। [caption id="attachment_493001" align="aligncenter" width="281"]Shooter dadi chandro tomar report corona positive and treatment in hospital ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ  ਉਨ੍ਹਾਂ ਨੇ ਆਪਣੀ ਭੈਣ ਪ੍ਰਕਾਸ਼ੀ ਤੋਮਰ ਦੇ ਨਾਲ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ। ਪ੍ਰਕਾਸ਼ੀ ਵੀ ਵਿਸ਼ਵ ਦੀ ਸਭ ਤੋਂ ਪੁਰਾਣੀ ਮਹਿਲਾ ਨਿਸ਼ਾਨੇਬਾਜ਼ਾਂ ਵਿੱਚ ਸ਼ਾਮਲ ਹੈ। ਇਨ੍ਹਾਂ ਦੋਹਾਂ ਭੈਣਾਂ ਦੀ ਜ਼ਿੰਦਗੀ 'ਤੇ ਵੀ ਫਿਲਮਾਂ ਬਣੀਆਂ ਹਨ। ਆਪਣੀ ਜ਼ਿੰਦਗੀ ਵਿਚ ਉਨ੍ਹਾਂ ਨੇ ਮਰਦ ਪ੍ਰਧਾਨ ਸਮਾਜ ਵਿਚ ਬਹੁਤ ਸਾਰੀਆਂ ਚਾਲਾਂ ਨੂੰ ਵੀ ਖ਼ਤਮ ਕੀਤਾ। [caption id="attachment_493000" align="aligncenter" width="300"]Shooter dadi chandro tomar report corona positive and treatment in hospital ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ[/caption] ਨਿਸ਼ਾਨੇਬਾਜ਼ ਦਾਦੀ ਦਾ ਜਨਮ ਅਸਲ ਵਿੱਚ 1 ਜਨਵਰੀ 1932 ਨੂੰ ਸ਼ਾਮਲੀ ਦੇ ਪਿੰਡ ਮਖਮੂਲਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਸੋਲਾਂ ਸਾਲ ਦੀ ਉਮਰ ਵਿੱਚ ਜੌਹਰੀ ਦੇ ਇੱਕ ਕਿਸਾਨ ਬਾਵਰ ਸਿੰਘ ਨਾਲ ਹੋਇਆ ਸੀ। ਸ਼ੂਟਿੰਗ ਬਾਰੇ ਸਿੱਖਣ ਲਈ ਪੂਰੇ ਪਰਿਵਾਰ ਦੀ ਇਕ ਦਿਲਚਸਪ ਕਹਾਣੀ ਹੈ। [caption id="attachment_493003" align="aligncenter" width="300"]Shooter dadi chandro tomar report corona positive and treatment in hospital ਸ਼ੂਟਰ ਦਾਦੀ' ਚੰਦਰੋ ਤੋਮਰ ਕੋਰੋਨਾ ਪਾਜ਼ੀਟਿਵ ,ਹਸਪਤਾਲ 'ਚ ਕਰਵਾਇਆ ਦਾਖ਼ਲ[/caption] ਤੁਹਾਨੂੰ ਦੱਸ ਦੇਈਏ ਕਿ 1998 ਵਿੱਚ ਡਾ: ਰਾਜਪਾਲ ਸਿੰਘ ਨੇ ਜੌਹਰੀ ਵਿੱਚ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਕੀਤੀ ਸੀ। ਉਹ ਆਪਣੀ ਪੋਤੀ ਸ਼ੇਫਾਲੀ ਤੋਮਰ ਨੂੰ ਸ਼ੂਟਿੰਗ ਸਿਖਾਉਣ ਲਈ ਰੋਜ਼ਾਨਾ ਘਰ ਤੋਂ ਸ਼ੂਟਿੰਗ ਰੇਂਜ ਜਾਂਦੀ ਸੀ। ਸ਼ੇਫਾਲੀ ਸ਼ੂਟਿੰਗ ਸਿੱਖਦੀ ਸੀ ਅਤੇ ਚੰਦਰੋ ਤੋਮਰ ਦੇਖਦੀ ਸੀ। ਇਕ ਦਿਨ ਚੰਦਰੋ ਤੋਮਰ ਨੇ ਏਅਰ ਪਿਸਟਲ ਸ਼ੇਫਾਲੀ ਤੋਂ ਲੈ ਕੇ ਖ਼ੁਦ ਨਿਸ਼ਾਨਾ ਲਗਾਇਆ। ਪਹਿਲਾ ਨਿਸ਼ਾਨਾ ਦਸ 'ਤੇ ਲੱਗਿਆ ਸੀ। ਦਾਦੀ ਦੀ ਨਿਸ਼ਾਨੇਬਾਜ਼ੀ ਦੇਖ ਕੇ ਬੱਚਿਆਂ ਨੇ ਤਾੜੀਆਂ ਵਜਾਈਆਂ। ਇਥੋਂ ਹੀ ਸ਼ੁਰੂ ਹੋਇਆ ਸੀ ਚੰਦਰੋ ਤੋਮਰ ਦੀ ਨਿਸ਼ਾਨੇਬਾਜ਼ੀ ਦਾ ਸਫ਼ਰ। -PTCNews

Related Post