ਸਿੰਘੂ ਬਾਰਡਰ 'ਤੇ ਦੇਰ ਰਾਤ ਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

By  Shanker Badra March 8th 2021 10:26 AM

ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਬਾਰਡਰ 'ਤੇ ਐਤਵਾਰ ਦੇਰ ਰਾਤ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਜਿੱਥੇ ਦੇਰ ਰਾਤ ਸ਼ਰਾਰਤੀ ਅਨਸਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਨ। ਇਸ ਦੌਰਾਨ ਗੋਲੀਆਂ ਚੱਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ 'ਤੇ ਮੌਜੂਦ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ।

Shots fired in air near farmers' protest site at Singhu border ਸਿੰਘੂ ਬਾਰਡਰ 'ਤੇ ਦੇਰ ਰਾਤਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸਿੰਘੂ ਬਾਰਡਰ ਤੋਂ 3 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਹਮਲਾਵਰ ਮੌਕੇ 'ਤੇ ਫਰਾਰ ਹੋ ਗਏ ਹਨ।

Shots fired in air near farmers' protest site at Singhu border ਸਿੰਘੂ ਬਾਰਡਰ 'ਤੇ ਦੇਰ ਰਾਤਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

ਉਨ੍ਹਾਂ ਦੱਸਿਆ ਕਿ ਜਿੱਥੇ ਪੰਜਾਬ-ਹਰਿਆਣਾ ਦਾ ਸਾਂਝਾ ਲੰਗਰ ਚੱਲਦਾ ਹੈ ਤੇ ਇਥੇ ਸਾਰੇ ਲੰਗਰ ਛੱਕਦੇ ਹਨ। ਉਥੇ 3 ਲੜਕੇ ਆਏ ਜੋ ਕਿ ਔਡੀ ਕਾਰ ਵਿਚ ਸਵਾਰ ਸਨ। ਕਿਸਾਨ ਆਗੂ ਨੇ ਦੱਸਿਆ ਕਿ ਲੰਗਰ ਖਾਂਦੇ ਹੋਏ ਉਹ ਤਿੰਨੋ ਨੌਜਵਾਨ ਖਹਿਬੜ ਪਏ। ਕਾਰ ਸਵਾਰ ਨੌਜਵਾਨ ਉਥੋਂ ਚਲੇ ਗਏ ਅਤੇ ਵਾਪਸ ਆ ਕੇ ਉਨ੍ਹਾਂ ਵਲੋਂ ਇਕ ਫਾਇਰ ਲੰਗਰ ਹਾਲ ਨੇੜੇ ਕੀਤਾ ਗਿਆ, ਜਦੋਂ ਕਿ ਦੋ ਫਾਇਰ ਅੱਗੇ ਜਾਂਦੇ ਹੋਏ ਕੀਤੇ ਗਏ।

Shots fired in air near farmers' protest site at Singhu border ਸਿੰਘੂ ਬਾਰਡਰ 'ਤੇ ਦੇਰ ਰਾਤਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

ਕਿਸਾਨ ਆਗੂ ਨੇ ਦੱਸਿਆ ਕਿ ਸਾਡੀ ਕੋਆਰਡੀਨੇਸ਼ਨ ਕਮੇਟੀ ਵ੍ਹਟਸਐਪ 'ਤੇ ਬਣੀ ਹੋਈ ਹੈ, ਜਿਸ 'ਤੇ ਜਾਣਕਾਰੀ ਪਾਉਣ ਪਿੱਛੋਂ ਅਸੀਂ ਮੌਕੇ 'ਤੇ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਕਿਉਂਕਿ ਇਥੇ ਪੰਜਾਬ-ਹਰਿਆਣਾ ਦੋਹਾਂ ਸੂਬਿਆਂ ਦੇ ਲੋਕ ਇਕੱਠੇ ਹੋਏ ਹਨ ਤੇ ਸਾਡੀ ਸੁਰੱਖਿਆ ਯਕੀਨੀ ਬਣਾਉਣੀ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ।

Shots fired in air near farmers' protest site at Singhu border ਸਿੰਘੂ ਬਾਰਡਰ 'ਤੇ ਦੇਰ ਰਾਤਚੱਲੀਆਂ ਗੋਲ਼ੀਆਂ , ਮਾਹੌਲ ਬਣਿਆ ਤਣਾਅਪੂਰਨ

ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਨੰਬਰ ਦੀ ਗੱਡੀ 'ਚ ਹਮਲਾਵਰ ਨੌਜਵਾਨ ਸਵਾਰ ਸਨ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 100 ਦਿਨਾਂ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।

-PTCNews

Related Post