1 ਤੋਂ 13 ਨਵੰਬਰ ਤੱਕ ਸਮੁੱਚੀ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਕਰਨਗੀਆਂ ਮੂਲ ਮੰਤਰ ਦਾ ਜਾਪ

By  Shanker Badra November 1st 2019 05:22 PM

1 ਤੋਂ 13 ਨਵੰਬਰ ਤੱਕ ਸਮੁੱਚੀ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਕਰਨਗੀਆਂ ਮੂਲ ਮੰਤਰ ਦਾ ਜਾਪ:ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੀ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ1 ਤੋਂ 13 ਨਵੰਬਰ ਤੱਕਮੂਲ ਮੰਤਰ ਦਾ ਜਾਪ ਕਰਨਗੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ 5 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਅੱਜ ਮੂਲ ਮੰਤਰ ਦਾ ਜਾਪ ਆਰੰਭ ਹੋ ਗਿਆ ਹੈ।

Shri Akal Takhat Sahib order According world 10 minutes Mul Mantar path 1 ਤੋਂ 13 ਨਵੰਬਰ ਤੱਕ ਸਮੁੱਚੀ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਕਰਨਗੀਆਂ ਮੂਲ ਮੰਤਰ ਦਾ ਜਾਪ

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ , ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੂਹ ਸਟਾਫ ਮੌਜੂਦ ਸੀ।

Shri Akal Takhat Sahib order According world 10 minutes Mul Mantar path 1 ਤੋਂ 13 ਨਵੰਬਰ ਤੱਕ ਸਮੁੱਚੀ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਕਰਨਗੀਆਂ ਮੂਲ ਮੰਤਰ ਦਾ ਜਾਪ

ਦੱਸ ਦੇਈਏ ਕਿ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਮੂਹ ਨਾਨਕ ਲੇਵਾ ਸੰਗਤਾਂ ਨੂੰ 1 ਨਵੰਬਰ ਤੋਂ 13 ਨਵੰਬਰ ਤੱਕ ਰੋਜ਼ਾਨਾ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ 10 ਮਿੰਟ ਲਈ ਮੂਲਮੰਤਰ ਦਾ ਜਾਪ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਜਿਸ ਦੇ ਲਈ ਦੁਨੀਆ ਭਰ 'ਚ ਅੱਜ ਤੋਂ ਆਰੰਭਤਾ ਹੋ ਗਈ ਹੈ।

-PTCNews

Related Post