ਨਿਊਜੀਲੈਂਡ 'ਚ ਗੋਲੀਬਾਰੀ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਵਧਾਏ ਹੱਥ , ਇਕੱਠਾ ਕੀਤਾ $ 60,000 ਦਾਨ

By  Shanker Badra April 16th 2019 05:45 PM -- Updated: April 16th 2019 05:46 PM

ਨਿਊਜੀਲੈਂਡ 'ਚ ਗੋਲੀਬਾਰੀ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਵਧਾਏ ਹੱਥ , ਇਕੱਠਾ ਕੀਤਾ $ 60,000 ਦਾਨ:ਕ੍ਰਿਸਟਚਰਚ : ਜਦੋਂ ਵੀ ਕਿਸੇ ‘ਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਿੱਖ ਕੌਮ ਉਸ ਦੀ ਮਦਦ ਲਈ ਅੱਗੇ ਆ ਜਾਂਦੀ ਹੈ।ਬੀਤੇ ਦਿਨੀਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦਾਂ ਵਿੱਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ ਸਨ।ਇਸ ਦੁਖਦਾਈ ਘਟਨਾ ਬਾਅਦ ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਹਰ ਤਰੀਕੇ ਨਾਲ ਪੀੜਤਾਂ ਦੀ ਮਦਦ ਕਰ ਰਿਹਾ ਹੈ। [caption id="attachment_283455" align="aligncenter" width="300"]Sikh community raises funds for New Zealand Christchurch victims
ਨਿਊਜੀਲੈਂਡ 'ਚ ਗੋਲੀਬਾਰੀ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਵਧਾਏ ਹੱਥ , ਇਕੱਠਾ ਕੀਤਾ $ 60,000 ਦਾਨ[/caption] ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸਿੱਖ ਭਾਈਚਾਰਾ ਪੀੜਤ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰਨ ਲਈ ਅੱਗੇ ਆਇਆ ਹੈ।ਇਸ ਦੇ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਅਪੀਲ ਕੀਤੀ ਸੀ ਅਤੇ ਉਸਦੇ ਪੰਜ ਦਿਨਾਂ ਅੰਦਰ ਨਿਊਜ਼ੀਲੈਂਡ $ 60,000 ਤੋਂ ਵੱਧ ਇਕੱਠਾ ਕੀਤਾ ਹੈ ਅਤੇ ਹਾਲ ਹੀ ਵਿਚ ਪੀੜਤਾਂ ਦੀ ਸਹਾਇਤਾ ਲਈ ਸਾਰੀ ਰਕਮ ਦਾਨ ਕੀਤੀ ਹੈ।ਇਸ ਵਿੱਚ ਤਿੰਨ ਵੱਡੇ ਦਾਨੀਆਂ ਵੱਲੋਂ ਗੋਲੀਬਾਰੀ ਹਮਲਿਆਂ ਦੇ ਪੀੜਤਾਂ ਲਈ $ 10 ਮਿਲੀਅਨ ਤੋਂ ਵੱਧ ਦੀ ਰਕਮ ਦਿੱਤੀ ਗਈ ਹੈ, ਕਿਉਂਕਿ ਨਿਊਜ਼ੀਲੈਂਡ ਦੇ ਲੋਕਾਂ ਨੇ ਆਪਣੇ ਜੀਵਨ ਵਿਚ ਸਭ ਤੋਂ ਭਿਆਨਕ ਕਤਲੇਆਮ ਦੇਖਿਆ ਹੈ। [caption id="attachment_283458" align="aligncenter" width="300"]Sikh community raises funds for New Zealand Christchurch victims ਨਿਊਜੀਲੈਂਡ 'ਚ ਗੋਲੀਬਾਰੀ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਵਧਾਏ ਹੱਥ , ਇਕੱਠਾ ਕੀਤਾ $ 60,000 ਦਾਨ[/caption] ਨਿਊਜ਼ੀਲੈਂਡ ਗੋਲ਼ੀਬਾਰੀ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਲਈ ਦਾਨ ਦੀ ਪਹਿਲ ਸਭ ਤੋਂ ਪਹਿਲਾਂ ਆਕਲੈਂਡ ਦੇ ਜਸਪ੍ਰੀਤ ਸਿੰਘ ਨੇ 16 ਮਾਰਚ ਨੂੰ ਸਿੱਖ ਸਰੂਪ ਸੋਸਾਇਟੀ ਦੇ ਸਹਿਯੋਗ ਨਾਲ ਕੀਤੀ ਸੀ।ਜਿਸ ਤੋਂ ਬਾਅਦ ਜਸਪ੍ਰੀਤ ਸਿੰਘ ਨੇ ਕ੍ਰਾਈਸਟਚਰਚ ਮਸਜਿਦ ਦੇ ਸ਼ਿਕਾਰ ਪੀੜਤਾਂ ਦੀ ਸਹਾਇਤਾ ਲਈ ਸਥਾਨਕ ਭਾਈਚਾਰੇ ਨੂੰ ਅਪੀਲ ਕੀਤੀ ਸੀ। [caption id="attachment_283457" align="aligncenter" width="300"]Sikh community raises funds for New Zealand Christchurch victims
ਨਿਊਜੀਲੈਂਡ 'ਚ ਗੋਲੀਬਾਰੀ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਵਧਾਏ ਹੱਥ , ਇਕੱਠਾ ਕੀਤਾ $ 60,000 ਦਾਨ[/caption] ਉਨ੍ਹਾਂ ਨੇ ਕਿਹਾ ਕਿ ਇਹ ਜੋ ਕੁਝ ਹੋਇਆ ਹੈ, ਉਸ ਵਿੱਚ ਕੋਈ ਪੈਸਾ ਗੁਆਚ ਗਏ ਜੀਵਨ ਨੂੰ ਵਾਪਸ ਲਿਆ ਸਕਦਾ ਹੈ ਪਰ ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਤਾ ਦੀ ਪੇਸ਼ਕਸ਼ ਕਰ ਸਕਦੇ ਹਾਂ, ਇਸ ਲਈ ਉਨ੍ਹਾਂ ਨੂੰ ਇਹ ਬੋਝ ਇਕੱਲੇ ਨਹੀਂ ਚੁੱਕਣਾ ਚਾਹੀਦਾ।ਉਸ ਨੇ ਕਿਹਾ, "ਅਸੀਂ ਉਨ੍ਹਾਂ ਲੋਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਵਿੱਤੀ ਯੋਗਦਾਨ ਪਾਇਆ ਹੈ।ਫੈਡਰਲ ਆਫ ਫਾਊਂਡੇਸ਼ਨ ਆਫ ਨਿਊਜ਼ੀਲੈਂਡ (FIANZ) ਦੁਆਰਾ ਇਕੱਠਾ ਕੀਤਾ ਸਾਰਾ ਫੰਡ ਪੀੜਤ ਪਰਿਵਾਰਾਂ ਨੂੰ ਵੰਡਿਆ ਜਾਵੇਗਾ। -PTCNews

Related Post