ਕਰਨਾਟਕਾ ਵਿਚ ਕ੍ਰਿਪਾਨ 'ਤੇ ਪਾਬੰਦੀ  ਲਗਾਉੁਣ ਦੇ  ਫ਼ੈਸਲੇ ਨਾਲ  ਸਿੱਖਾਂ 'ਚ  ਰੋਸ ਦੀ  ਲਹਿਰ

By  Joshi September 12th 2017 07:15 PM -- Updated: September 13th 2017 02:35 PM

ਕਰਨਾਟਕਾ ਵਿਚ ਕ੍ਰਿਪਾਨ 'ਤੇ ਪਾਬੰਦੀ ਲਗਾਉੁਣ ਦੇ ਫ਼ੈਸਲੇ ਨਾਲ ਸਿੱਖਾਂ 'ਚ ਰੋਸ ਦੀ ਲਹਿਰ, kirpan ban in karnataka

-ਸਿੱਖਾਂ ਨੇ ਪਾਬੰਦੀ ਖਤਮ ਕਰਵਾਉਣ ਲਈ ਗ੍ਰਹਿ ਮੰਤਰੀ ਤੋਂ ਦਖਲ ਮੰਗਿਆ


ਨਵੀਂ ਦਿੱਲੀ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਰਨਾਟਕ ਸਰਕਾਰ ਵਲੋਂ ਕ੍ਰਿਪਾਨ ਪਹਿਣਨ 'ਤੇ ਲਗਾਈ ਪਾਬੰਦੀ ਖਤਮ ਕਰਵਾਉੁਣ ਲਈਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।

sikh community shocked at decision of kirpan ban in karnatakaਗ੍ਰਹਿ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਰਨਾਟਕਾ ਸਰਕਾਰ ਵਲੋਂ ਹਥਿਆਰਾਂ ਬਾਰੇ 2016 ਦੇ ਨਿਯਮਾਂ ਤਹਿਤ ਬਿਨਾਂ ਲਾਇਸੈਂਸ ਦੇ ਹਥਿਆਰ ਰੱਖਣ, ਖਰੀਦਣ ਅਤੇ ਪਹਿਣਨ'ਤੇ ਬੰਗਲੌਰ ਸ਼ਹਿਰ ਵਿਚ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ।

ਪਾਬੰਦੀ ਦੇ ਇਨਾਂ ਹੁਕਮਾਂ ਵਿਚ ਕ੍ਰਿਪਾਨ ਵੀ ਸ਼ਾਮਲ ਕੀਤੀ ਗਈ ਹੈ ਜੋ ਕਿ ਸਿੱਖਾਂ ਵਲੋਂ ਧਾਰਮਿਕ ਚਿੰਨ ਵਜੋਂ ਪਹਿਣੀ ਜਾਂਦੀ ਹੈ ਅਤੇ ਇਹ ਅੰਮ੍ਰਿਤਧਾਰੀਸਿੱਖਾਂ ਲਈ ਪਹਿਣਨੀ ਸਿੱਖ ਰਹਿਤ ਮਰਿਆਦਾ ਅਨੁਸਾਰ ਜ਼ਰੂਰੀ ਹੈ।


ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਤਹਿਤ ਧਰਮ ਦੀ ਆਜਾਦੀ ਦੇ ਨਿਯਮਾਂ ਤਹਿਤ ਸਿੱਖਾਂ ਨੂੰ ਕ੍ਰਿਪਾਨ ਧਾਰਨ ਦੀ ਖੁੱਲ ਦਿੱਤੀ ਗਈ ਹੈ। ਸਿੱਖਾਂ ਲਈ ਕ੍ਰਿਪਾਨ ਅਤੇ ਹੋਰ ਧਾਰਮਿਕ ਚਿੰਨ ਧਾਰਨ ਕਰਨਵਾਸਤੇ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ।

 ਕਰਨਾਟਕਾ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਭਾਰਤੀ ਸੰਵਿਧਾਨ ਦੀ ਧਾਰਾ 25 ਤੋਂ 28 ਤਹਿਤ ਦਿੱਤੇ ਧਰਮ ਦੀ ਆਜਾਦੀ ਦੇ ਅਧਿਕਾਰ ਦੇ ਖਿਲਾਫ਼ ਜਾਂਦੀ ਹੈ।

ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਹੀ ਧਰਤੀ ਮਾਂ 'ਤੇ ਕ੍ਰਿਪਾਨ ਪਹਿਣਨ 'ਤੇ ਲਗਾਈ ਪਾਬੰਦੀ ਤੋਂ ਰੋਹ ਵਿਚ ਆ ਗਿਆ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੂੰ ਇਹ ਗੰਭੀਰਮਾਮਲਾ ਹੱਲ ਕਰਨ ਦੀ ਜ਼ਰੂਰਤ ਹੈ।


ਕੇਂਦਰੀ ਗ੍ਰਹਿ ਮੰਤਰੀ ਤੋਂ ਮਾਮਲੇ ਵਿਚ ਦਖਲ ਦੀ ਮੰਗ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਬੰਗਲੌਰ ਸ਼ਹਿਰ ਵਿਚ ਸਿੱਖਾਂ ਲਈ ਕ੍ਰਿਪਾਨ ਪਹਿਣਨ 'ਤੇ ਲਗਾਈ ਪਾਬੰਦੀ ਤੋਂ ਛੋਟ ਦੁਆਉੁਣ ਲਈ ਉਹਨਾਂ ਨੂੰ ਤੁਰੰਤ ਇਸ ਵਿਚ ਦਖਲ ਦੇਣਾ ਚਾਹੀਦਾ ਹੈ ਅਤੇ ਬੰਗਲੌਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਲੋੜੀਂਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ, ਜਿਸ ਸਦਕਾ ਸਿੱਖ ਮੁਸਾਫਿਰ ਹਵਾਈ ਸਫਰ ਕਰਨ ਵਾਸਤੇ ਸਿਵਲ ਐਵੀਏਸ਼ਨ ਰੂਲ ਦੇ ਤਹਿਤਕ੍ਰਿਪਾਨ ਧਾਰਨ ਕਰਕੇ ਸਫਰ ਕਰ ਸਕਣ।


. ਸਿਰਸਾ ਨੇ ਗ੍ਰਹਿ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਪਹਿਲਾਂ ਵਾਪਰੀ ਇਸ ਘਟਨਾ ਵਿਚ ਬੰਗਲੌਰ ਹਵਾਈ ਅੱਡੇ 'ਤੇ ਸਿੱਖ ਮੁਸਾਫਰਾਂ ਨੂੰ ਜਹਾਜ਼ ਵਿਚੋਂ ਉਦੋਂ ਜਬਰੀ ਲਾਹ ਦਿੱਤਾ ਗਿਆ ਸੀ ਜਦੋਂ ਉਹਨਾਂ ਨੇਕ੍ਰਿਪਾਨ ਉਤਾਰਨ ਤੋਂ ਜਵਾਬ ਦੇ ਦਿੱਤਾ ਸੀ।

—PTC News

Related Post