ਰੋਜ਼ੇ ਦੌਰਾਨ ਸਵੇਰ ਦੇ ਖਾਣੇ (ਸੇਹਰੀ) ਲਈ ਮੁਸਲਮਾਨ ਗੁਆਂਢੀਆਂ ਨੂੰ ਢੋਲ ਵਜਾ ਕੇ ਉਠਾਉਂਦੇ ਸਿੱਖ ਬਜ਼ੁਰਗ ਦੀ ਵੀਡੀਓ ਵਾਇਰਲ

By  Joshi May 29th 2018 12:41 PM -- Updated: May 29th 2018 12:49 PM

ਰੋਜ਼ੇ ਦੌਰਾਨ ਸਵੇਰ ਦੇ ਖਾਣੇ (ਸੇਹਰੀ) ਲਈ ਮੁਸਲਮਾਨ ਗੁਆਂਢੀਆਂ ਨੂੰ ਢੋਲ ਵਜਾ ਕੇ ਉਠਾਉਂਦੇ ਸਿੱਖ ਬਜ਼ੁਰਗ ਦੀ ਵੀਡੀਓ ਵਾਇਰਲ ਹਾਲ ਦੇ ਦਿਨਾਂ 'ਚ ਹੀ ਜੰਮੂ-ਕਸ਼ਮੀਰ ਦੇ ਪੁਲਵਾਨਾ ਜ਼ਿਲ੍ਹੇ ਦੇ ਇੱਕ ਬਜ਼ੁਰਗ ਸਿੱਖ ਦੀ ਵੀਡੀਓ  ਵਾਇਰਲ ਹੋ ਰਹੀ ਹੈ, ਜੋ ਕਿ ਆਪਣੇ ਮੁਸਲਮਾਨ ਗੁਆਂਢੀਆਂ ਨੂੰ ਸੇਹਰੀ ਭਾਵ ਸਵੇਰ ਦੇ ਰਮਜ਼ਾਨ ਖਾਣੇ ਲਈ ਉਠਾਉਂਦੇ ਹਨ। 21 ਸੈਕਿੰਡ ਦੀ ਇਸ ਵੀਡੀਓ ਕਲਿੱਪ 'ਚ ਸਿੱਖ ਬੁਜ਼ਰਗ ਢੋਲ ਵਜਾ ਕੇ ਆਪਣੇ ਮੁਸਲਮਾਨ ਗੁਆਂਢੀਆਂ ਨੂੰ ਉਠਾਉਂਦੇ ਹਨ ਤਾਂ ਜੋ ਉਹ ਤੜਕੇ ਉੱਠ ਕੇ ਖਾਣਾ ਖਾ ਸਕਣ। "ਅੱਲ੍ਹਾ ਰਸੂਲ ਦੇ ਪਿਆਰੋ, ਜੰਨਤ ਦੇ ਤਲਬਗਾਰੋ, ਉਠੋ ਰੋਜ਼ਾ ਰੱਖੋ" ਕਹਿ ਕੇ ਬਜ਼ੁਰਗ ਸਿੱਖ ਵੱਲੋਂ ਆਪਣੇ ਗੁਆਂਢੀਆਂ ਨੂੰ ਉਠਾਇਆ ਜਾਂਦਾ ਹੈ। ਇਸ ਵੀਡੀਓ 'ਚ ਬਜ਼ੁਰਗ ਸਿੱਖ ਦੀ ਹਰ ਕਿਤੇ ਤਰੀਫ ਹੋ ਰਹੀ ਹੈ ਅਤੇ ਕਸ਼ਮੀਰ 'ਚ ਭਾਈਚਾਰੇ ਦੇ ਪਿਆਰ ਨੂੰ ਦਰਸਾਉਂਦਾ ਇਹ ਦ੍ਰਿਸ਼ ਇਨਸਾਨੀਅਤ ਦਾ ਸੁਨੇਹਾ ਦਿੰਦਾ ਹੈ। ਇਸ ਤਰ੍ਹਾਂ ਢੋਲ ਵਜਾ ਕੇ ਉਠਾਉਣ ਵਾਲਿਆਂ ਨੂੰ "ਸੇਹਰਖਵਾਨ" ਕਿਹਾ ਜਾਂਦਾ ਹੈ। ਮੁਸਲਮਾਨਾਂ ਵੱਲੋਂ ਕੀਤੇ ਜਾਣ ਵਾਲੇ ਇਸ ਕੰਮ ਦੀ ਜ਼ਿੰਮੇਵਾਰੀ, ਜਿਸਨੂੰ ਕਿ ਇਹ ਬਜ਼ੁਰਗ ਸਿੱਖ ਨਿਭਾ ਰਹੇ ਹਨ, ਵਾਕਈ ਹੀ ਤਾਰੀਫ ਦੇ ਕਾਬਿਲ ਹੈ। —PTC News

Related Post