ਸਿੱਖ ਬੀਬੀ ਅਮਰਜੀਤ ਰਿਆੜ ਵਲੋਂ ਅਮਰੀਕਾ ਦੀ ਰਾਜਨੀਤੀ 'ਚ ਇਤਿਹਾਸ ਸਿਰਜਣ ਦੀ ਤਿਆਰੀ

By  Joshi October 21st 2017 10:18 AM -- Updated: October 21st 2017 10:20 AM

ਪੰਜਾਬੀਆਂ ਨੇ ਵਿਦੇਸ਼ਾਂ 'ਚ ਜਾ ਕੇ ਕਈ ਮੱਲਾਂ ਮਾਰੀਆਂ ਹਨ ਅਤੇ ਜੇਕਰ ਗੱਲ ਰਾਜਨੀਤੀ ਦੀ ਕੀਤੀ ਜਾਵੇ ਤਾਂ ਅਮਰੀਕਾ ਦੀ ਰਾਜਨੀਤੀ 'ਚ ਵੀ ਪੰਜਾਬੀਆਂ ਵੱਲੋਂ ਆਪਣੀ ਖਾਸ ਥਾਂ ਬਣਾਏ ਜਾਣ ਦੀ ਕੋਸ਼ਿਸ਼ ਚੱਲਦੀ ਰਹਿੰਦੀ ਹੈ।

ਹੁਣ, ਇੱਕ ਸਿੱਖ ਬੀਬੀ ਅਮਰਜੀਤ ਰਿਆੜ ਵਲੋਂ ਅਮਰੀਕਾ ਦੀ ਰਾਜਨੀਤੀ 'ਚ ਆਪਣੀ ਜਗ੍ਹਾ ਬਣਾ ਕੇ ਇਤਿਹਾਸ ਸਿਰਜਣ ਦੀ ਤਿਆਰੀ ਹੈ। ਅਮਰੀਕਾ ਦੀ ਸਿਆਸਤ 'ਚ ਪਹਿਲੀ ਸਿੱਖ ਬੀਬੀ ਵਲੋਂ ਕਦਮ ਰੱਖੇ ਜਾਣ ਦੀ ਚਾਰ ਚੁਫੇਰੇ ਚਰਚਾ ਹੋ ਰਹੀ ਹੈ।

Sikh woman Amarjeet Riar prepares to create history in America's politicsਇਸ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਜਿਸ ਕਾਰਨ ਮੈਟਰੋਪੁਲਿਟਨ ਏਰੀਏ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਕੁਝ ਹੋਰ ਸੰਸਥਾਵਾਂ ਵਲੋਂ ਬੀਬੀ ਅਮਰਜੀਤ ਰਿਆੜ ਦੀ ਚੋਣ ਮੁਹਿੰਮ ਲਈ ਫੰਡ ਇਕੱਠੇ ਕੀਤੇ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ । ਉਹ ਇਸ ਲਈ ਫੰਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Sikh woman Amarjeet Riar prepares to create history in America's politicsਇਹ ਦੱਸਣਯੋਗ ਹੈ ਕਿ ਕੁਝ ਚੋਣਵੇਂ ਪੰਜਾਬੀਆਂ ਵਲੋਂ 211 ਅਕਤੂਬਰ 20117 ਸ਼ਾਮ 7 ਵਜੇ 'ਸੈਂਟਰ ਫਾਰ ਸੋਸ਼ਲ ਚੇਂਜ ਐਬਰਟਨ ਡਰਾਈਵ ਐਲਕਿਰਜ', ਮੈਰੀਲੈਂਡ ਵਿਖੇ ਇੱਕ ਇਕੱਠ ਜੁਟਾਇਆ ਜਾਵੇਗਾ। ਉਥੇ ਵਰਜੀਨੀਆ, ਮੈਰੀਲੈਂਡ,  ਤੇ ਵਾਸ਼ਿੰਗਟਨ ਡੀ. ਸੀ. ਦੀਆਂ ਚੋਣਵੀਆਂ ਸਖਸ਼ੀਅਤਾਂ ਵਲੋਂ ਅਮਰਜੀਤ ਕੌਰ ਰਿਆੜ ਦੀ ਅਪੀਲ ਵੀ ਕੀਤੀ ਜਾਵੇਗੀ।  ਉਹਨਾਂ ਨੇ ਪੰਜਾਬੀ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।

—PTC News

Related Post