ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਜਬਰ ਜ਼ਿਨਾਹ ਮਾਮਲੇ 'ਚ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

By  Shanker Badra July 23rd 2021 01:57 PM -- Updated: July 23rd 2021 02:08 PM

ਚੰਡੀਗੜ੍ਹ : ਲੁਧਿਆਣਾ ਜਬਰ ਜ਼ਿਨਾਹ ਮਾਮਲੇ ਵਿਚ ਘਿਰੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਮਾਮਲੇ ਵਿਚ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਵਿਧਾਇਕ ਸਿਮਰਜੀਤ ਬੈਂਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ।

ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਜਬਰ ਜ਼ਿਨਾਹ 'ਚ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਦਰਅਸਲ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਾਈਕੋਰਟ ਵਿਚ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿਚ ਹੇਠਲੀ ਅਦਾਲਤ ਨੇ ਸਥਾਨਕ ਪੁਲਿਸ ਨੂੰ ਵਿਧਾਇਕ ਬੈਂਸ ਖ਼ਿਲਾਫ਼ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਈ ਕੋਰਟ ਨੇ ਪਿਛਲੇ ਹਫਤੇ ਫੈਸਲਾ ਸੁਰਖਿਅਤ ਰੱਖਿਆ ਸੀ ਅਤੇ ਅੱਜ ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਜਬਰ ਜ਼ਿਨਾਹ 'ਚ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

​ਦੱਸ ਦੇਈਏ ਕਿ ਇਸ ਮਾਮਲੇ ਵਿਚ ਅਦਾਲਤ ਦੇ ਹੁਕਮਾਂ 'ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ -6 ਦੀ ਪੁਲਿਸ ਨੇ ਬੀਤੇ ਦਿਨੀਂ ਵਿਧਾਇਕ ਸਿਮਰਜੀਤ ਬੈਂਸ ਸਣੇ 7 ਲੋਕਾਂ ਦੇ ਖ਼ਿਲਾਫ਼ ਸਾਜਿਸ਼ ਤਹਿਤ ਬਲਾਤਕਾਰ, ਛੇੜਛਾੜ ਅਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਦਰਜ ਐਫਆਈਆਰ ਨੂੰ ਰੱਦ ਕਰਾਉਣ ਲਈ ਵਿਧਾਇਕ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ,ਜਿਸ ਨੂੰ ਅੱਜ ਖਾਰਜ ਕਰ ਦਿੱਤਾ ਗਿਆ ਹੈ।

ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਜਬਰ ਜ਼ਿਨਾਹ 'ਚ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵਿਦਿਆਰਥੀਆਂ ਲਈ ਇਸ ਤਾਰੀਕ ਤੋਂ ਖੁੱਲ੍ਹਣਗੇ ਸਕੂਲ

ਦੱਸਣਯੋਗ ਹੈ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਉਸ ਔਰਤ ਨੂੰ ਲਗਾਤਾਰ ਜਾਨ ਤੋਂ ਮਾਰਨ ਦੀ ਧਮਕੀਆ ਮਿਲਣ ਲੱਗੀਆਂ। ਇਸ 'ਤੇ ਪੁਲਿਸ ਕਮਿਸ਼ਨਰ ਨੇ ਔਰਤ ਦੀ ਰੱਖਿਆ ਦੇ ਲਈ ਉਸ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਪ੍ਰੰਤੂ ਜਾਂਚ ਦੇ ਨਾਂ 'ਤੇ ਮਾਮਲੇ ਨੂੰ ਲਟਕਾ ਦਿੱਤਾ ਗਿਆ ਹੈ। ਇਸ ਦੇ ਚਲਦਿਆਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਚਾਰ ਦਿਨ ਪਹਿਲਾਂ ਅਦਾਲਤ ਨੇ ਪੁਲਿਸ ਨੂੰ ਵਿਧਾਇਕ ਬੈਂਸ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।

-PTCNews

Related Post