ਬਾਲੀਵੁੱਡ ਦੇ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

By  Pardeep Singh February 16th 2022 08:13 AM

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ  ਦੇਹਾਂਤ ਹੋ ਗਿਆ। ਉਨ੍ਹਾਂ  69 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਅਲਵਿਦਾ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਤ ਕਰੀਬ 11 ਵਜੇ ਬੱਪੀ ਲਹਿਰੀ ਦੀ ਮੌਤ ਹੋ ਗਈ। ਬੱਪੀ ਲਹਿਰੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਕ੍ਰਿਟੀ ਕੇਅਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

ਬੱਪੀ ਲਹਿਰੀ ਨੂੰ ਸੋਨਾ ਪਹਿਨਣਾ ਅਤੇ ਹਮੇਸ਼ਾ ਚਸ਼ਮਾ ਪਹਿਨਣਾ ਪਸੰਦ ਸੀ। ਗਲੇ ਵਿੱਚ ਸੋਨੇ ਦੀ ਮੋਟੀ ਚੇਨ ਅਤੇ ਹੱਥ ਵਿੱਚ ਵੱਡੀਆਂ ਮੁੰਦਰੀਆਂ ਸਮੇਤ ਬਹੁਤ ਸਾਰੇ ਸੋਨੇ ਦੇ ਗਹਿਣੇ ਪਹਿਨਣਾ ਉਸਦੀ ਪਛਾਣ ਸੀ।

 

ਇਹ ਵੀ ਪੜ੍ਹੋ:Deep Sidhu Death: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ

-PTC News

Related Post