Thu, Dec 18, 2025
Whatsapp

ਬਾਲੀਵੁੱਡ ਦੇ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

Reported by:  PTC News Desk  Edited by:  Pardeep Singh -- February 16th 2022 08:13 AM
ਬਾਲੀਵੁੱਡ ਦੇ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

ਬਾਲੀਵੁੱਡ ਦੇ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ  ਦੇਹਾਂਤ ਹੋ ਗਿਆ। ਉਨ੍ਹਾਂ  69 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਅਲਵਿਦਾ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਤ ਕਰੀਬ 11 ਵਜੇ ਬੱਪੀ ਲਹਿਰੀ ਦੀ ਮੌਤ ਹੋ ਗਈ। ਬੱਪੀ ਲਹਿਰੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਕ੍ਰਿਟੀ ਕੇਅਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ ਬੱਪੀ ਲਹਿਰੀ ਨੂੰ ਸੋਨਾ ਪਹਿਨਣਾ ਅਤੇ ਹਮੇਸ਼ਾ ਚਸ਼ਮਾ ਪਹਿਨਣਾ ਪਸੰਦ ਸੀ। ਗਲੇ ਵਿੱਚ ਸੋਨੇ ਦੀ ਮੋਟੀ ਚੇਨ ਅਤੇ ਹੱਥ ਵਿੱਚ ਵੱਡੀਆਂ ਮੁੰਦਰੀਆਂ ਸਮੇਤ ਬਹੁਤ ਸਾਰੇ ਸੋਨੇ ਦੇ ਗਹਿਣੇ ਪਹਿਨਣਾ ਉਸਦੀ ਪਛਾਣ ਸੀ।   ਇਹ ਵੀ ਪੜ੍ਹੋ:Deep Sidhu Death: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ -PTC News


Top News view more...

Latest News view more...

PTC NETWORK
PTC NETWORK