Fri, Dec 19, 2025
Whatsapp

Singer Daler Mehndi: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਗਾਇਕ ਦਲੇਰ ਮਹਿੰਦੀ, ਦੇਖੋ ਤੁਸੀਂ ਵੀ ਤਸਵੀਰਾਂ

ਗਾਇਕ ਦਲੇਰ ਮਹਿੰਦੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਉਨ੍ਹਾਂ ਨੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਫਿਰ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।

Reported by:  PTC News Desk  Edited by:  Aarti -- July 08th 2023 04:14 PM
Singer Daler Mehndi: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਗਾਇਕ ਦਲੇਰ ਮਹਿੰਦੀ, ਦੇਖੋ ਤੁਸੀਂ ਵੀ ਤਸਵੀਰਾਂ

Singer Daler Mehndi: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਗਾਇਕ ਦਲੇਰ ਮਹਿੰਦੀ, ਦੇਖੋ ਤੁਸੀਂ ਵੀ ਤਸਵੀਰਾਂ

ਮਨਿੰਦਰ ਮੋਂਗਾ (ਅੰਮ੍ਰਿਤਸਰ, 8 ਜੁਲਾਈ): ਰੁਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿਥੇ ਰੋਜ਼ਾਨਾ ਹੀ ਲੱਖਾਂ ਸੀਸ ਚੁੱਕਦੇ ਹਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਹੁੰਮ-ਹੁੰਮਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ। ਇਸੇ ਤਰ੍ਹਾਂ ਹੀ ਬੀਤੀ ਰਾਤ ਬਾਲੀਵੁੱਡ ਦੇ ਗਾਇਕ ਦਲੇਰ ਮਹਿੰਦੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ। 

ਇਸ ਦੌਰਾਨ ਗਾਇਕ ਦਲੇਰ ਮਹਿੰਦੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਉਨ੍ਹਾਂ ਨੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਫਿਰ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। 


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਨੇ ਕਿਹਾ ਕਿ ਜਦੋਂ ਵਾਹਿਗੁਰੂ ਦਾ ਸੁਨੇਹਾ ਆਵੇ ਬੰਦਾ ਫੇਰ ਹੀ ਇਸ ਦਰ ‘ਤੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨੇ ਤੋਂ ਲਗਾਤਾਰ ਉਹ ਸ੍ਰੀ ਦਰਬਾਰ ਸਾਹਿਬ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਵਾਹਿਗੁਰੂ ਦਾ ਹੁਕਮ ਹੁਣ ਹੋਇਆ ਜਿਸ ਤੋਂ ਬਾਅਦ ਉਹ ਹੁਣ ਆ ਕੇ ਨਤਮਸਤਕ ਹੋਏ ਹਨ। 

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਇੱਕ ਅਜਿਹੀ ਪੰਜਾਬੀ ਫਿਲਮ ਆ ਰਹੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ ਅਤੇ ਆਸ ਹੈ ਕਿ ਉਹ ਫਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਵੇਗੀ ਅਤੇ ਉਹ ਇਸ ਫਿਲਮ ਦੀ ਕਾਮਯਾਬੀ ਲਈ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਅਰਦਾਸ ਕੀਤੀ ਗਈ ਹੈ। 

ਇਹ ਵੀ ਪੜ੍ਹੋ: Sidhu Moosewala case: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਦਾ ਹੋਇਆ ਐਨਕਾਊਂਟਰ, ਇੱਥੋ ਪੜ੍ਹੋ ਪੂਰੀ ਜਾਣਕਾਰੀ

- PTC NEWS

Top News view more...

Latest News view more...

PTC NETWORK
PTC NETWORK