ਸਿੰਘੂ ਬਾਰਡਰ ਕਤਲ ਮਾਮਲਾ: 6 ਦਿਨ ਦੇ ਰਿਮਾਂਡ 'ਚ ਭੇਜੇ ਗਏ 3 ਮੁਲਜ਼ਮ, ਹੁਣ ਤੱਕ 4 ਗ੍ਰਿਫਤਾਰ

By  Riya Bawa October 17th 2021 05:15 PM -- Updated: October 17th 2021 05:18 PM

ਨਵੀਂ ਦਿੱਲੀ: ਸਿੰਘੂ ਸਰਹੱਦ ਕਤਲ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਅੱਜ ਸੋਨੀਪਤ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ 6 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਦੋ ਦੋਸ਼ੀਆਂ ਭਗਵੰਤ ਸਿੰਘ ਅਤੇ ਗੋਵਿੰਦ ਪ੍ਰੀਤ ਸਿੰਘ ਨੂੰ ਸਿੰਘੂ ਸਰਹੱਦ ਤੋਂ ਹਿਰਾਸਤ ਵਿੱਚ ਲਿਆ ਸੀ, ਜਦਕਿ ਇੱਕ ਦੋਸ਼ੀ ਨਰਾਇਣ ਸਿੰਘ ਨੂੰ ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਫੜਿਆ ਗਿਆ ਸੀ।

Singhu border killing: Two more Nihangs detained by Haryana police

ਇਸ ਦੇ ਨਾਲ ਹੀ ਇਸ ਮਾਮਲੇ ਦੇ ਪਹਿਲੇ ਮੁਲਜ਼ਮ ਸਰਬਜੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਘਟਨਾ ਦੇ ਕੁਝ ਘੰਟਿਆਂ ਬਾਅਦ ਸਰਬਜੀਤ ਸਿੰਘ ਨੇ ਖੁਦ ਆਤਮ ਸਮਰਪਣ ਕਰ ਦਿੱਤਾ। ਸਰਬਜੀਤ ਨੂੰ ਸ਼ਨੀਵਾਰ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸੋਨੀਪਤ ਪੁਲਿਸ ਨੇ ਅਦਾਲਤ ਵਿੱਚ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਸਰਬਜੀਤ ਤੋਂ ਪੁੱਛਗਿੱਛ ਵਿੱਚ 4 ਨਾਮ ਸਾਹਮਣੇ ਆਏ ਹਨ ਜੋ ਇਸ ਘਟਨਾ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਸਰਬਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਇਹ ਵੀ ਦੱਸਿਆ ਸੀ ਕਿ ਉਹ ਹੋਰ ਲੋਕਾਂ ਨੂੰ ਪਛਾਣਦਾ ਹੈ ਜੋ ਚਿਹਰੇ ਤੋਂ ਇਸ ਘਟਨਾ ਵਿੱਚ ਸ਼ਾਮਲ ਹਨ।

ਬੀਤੇ ਦਿਨੀ ਪੁਲਿਸ ਦੀ ਪ੍ਰੈੱਸ ਕਾਨਫਰੰਸ 'ਚ ਨਰਾਇਣ ਸਿੰਘ ਨੇ ਦਾਅਵਾ ਕੀਤਾ ਕਿ ਉਹ ਖੁਦ ਸਰੰਡਰ ਕਰਨ ਵਾਲਾ ਸੀ। ਉਸਨੇ ਖੁਦ ਹੀ ਪੁਲਿਸ ਕਪਤਾਨ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਇੱਛਾ ਰੱਖਦਾ ਹੈ। ਅੰਮ੍ਰਿਤਸਰ ਵਿੱਚ ਨਜ਼ਰਬੰਦ ਨਿਹੰਗ ਨਰਾਇਣ ਸਿੰਘ ਨੇ ਕਿਹਾ, "ਲਖਬੀਰ ਸਿੰਘ ਨੇ ਗੁਰੂ ਜੀ ਦਾ ਅਪਮਾਨ ਕੀਤਾ ਸੀ, ਇਸ ਲਈ ਉਸਨੇ ਜੋ ਕੀਤਾ ਉਹ ਸਹੀ ਹੈ।

-PTC News

Related Post