ਡੇਰਾ ਮੁਖੀ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਿਰਸਾ 'ਚ ਹਾਈ ਅਲਰਟ

By  Jashan A January 9th 2019 04:14 PM

ਡੇਰਾ ਮੁਖੀ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਿਰਸਾ 'ਚ ਹਾਈ ਅਲਰਟ,ਸਿਰਸਾ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਥਾਨਕ ਪੁਲਿਸ ਵੱਲੋਂ ਪੂਰੇ ਸ਼ਹਿਰ 'ਚ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ, ਜੋ ਕਿ ਮੁੱਖ ਚੋਂਕਾਂ ਤੋਂ ਹੁੰਦੇ ਹੋਏ ਡੇਰੇ ਤੱਕ ਕੱਢਿਆ ਗਿਆ।

sirsa ਡੇਰਾ ਮੁਖੀ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਿਰਸਾ 'ਚ ਹਾਈ ਅਲਰਟ

ਇਸ ਬਾਰੇ ਡੀਐਸਪੀ ਰਵਿੰਦਰ ਤੋਮਰ ਨੇ ਜਾਣਕਾਰੀ ਦਿੱਤੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਨੂੰ ਲੈ ਕੇ 2 ਮਹਿਲਾ ਪੁਲਿਸ ਕੰਪਨੀਆਂ ਸਮੇਤ ਕੁੱਲ 12 ਪੁਲਿਸ ਪਾਰਟੀਆਂ ਬਾਹਰ ਤੋਂ ਮੰਗਵਾਈਆਂ ਗਈਆਂ ਹਨ।

sirsa ਡੇਰਾ ਮੁਖੀ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਿਰਸਾ 'ਚ ਹਾਈ ਅਲਰਟ

ਇਸ ਦੌਰਾਨ 3 ਪਟਰੋਲਿੰਗ ਪਾਰਟੀਆਂ ਵੀ 24 ਘੰਟੇ ਸਿਰਸਾ ਵਿੱਚ ਲੱਗਣਗੀਆਂ। ਉਧਰ ਸੀਲਿੰਗ ਪਲਾਨ ਦੇ ਮੁਤਾਬਕ ਸਿਰਸਾ ਅਤੇ ਡੇਰੇ ਦੀ ਤਰਫ ਨਾਕਾਬੰਦੀ ਕੀਤੀ ਜਾਵੇਗੀ।

sirsa ਡੇਰਾ ਮੁਖੀ ਦੀ 11 ਜਨਵਰੀ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਿਰਸਾ 'ਚ ਹਾਈ ਅਲਰਟ

ਜ਼ਿਕਰਯੋਗ ਹੈ ਕਿ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ 'ਚ 11 ਜਨਵਰੀ ਨੂੰ ਰਾਮ ਰਹੀਮ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ। ਇਸ ਤੋਂ ਇਲਾਵਾ ਦੂਜੇ ਹੋਰ ਦੋਸ਼ੀਆਂ ਦੀ ਪੇਸ਼ੀ ਸਿੱਧੇ ਤੌਰੇ 'ਤੇ ਹੋਵੇਗੀ।ਜਿਸ ਦੇ ਚੱਲਦੇ ਹੀ ਸ਼ਹਿਰ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

-PTC News

Related Post