ਭੈਣ ਸੁਮਨ ਤੂਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕੀਤੀ ਸਿੱਧੂ ਖਿਲਾਫ਼ ਸ਼ਿਕਾਇਤ

By  Ravinder Singh February 18th 2022 04:34 PM

ਚੰਡੀਗੜ੍ਹ :  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਭੈਣ ਵੋਟਾਂ ਤੋਂ ਸਿਰਫ਼ ਕੁਝ ਘੰਟੇ ਪਹਿਲਾਂ ਹੀ ਸਾਹਮਣੀ। ਸੁਮਨ ਤੂਰ ਨੇ ਸਿੱਧੂ ਖਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਨਾਲ ਸਿਆਸਤ ਦੇ ਗਲਿਆਰੇ ਵਿਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ।

ਭੈਣ ਸੁਮਨ ਤੂਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕੀਤੀ ਸਿੱਧੂ ਖਿਲਾਫ਼ ਸ਼ਿਕਾਇਤਉਨ੍ਹਾਂ ਨੇ ਕਿਹਾ ਕਿ ਇਸ ਨੂੰ ਚੋਣਾਂ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਉਨ੍ਹਾਂ ਦਾ ਮਕਸਦ ਸਿਰਫ਼ ਆਪਣੀ ਮਾਂ ਨੂੰ ਇਨਸਾਫ ਦਿਵਾਉਣਾ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਹੈ ਅਤੇ ਕੁਝ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਖਿਲਾਫ਼ ਦਿੱਤੀ ਸ਼ਿਕਾਇਤ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸਿਰਫ ਸਨਮਾਨਯੋਗ ਜਿੰਦਗੀ ਦੇ ਅਧਿਕਾਰ ਦੀ ਲੜਾਈ ਹੈ। ਇਸ ਦੌਰਾਨ ਉਨ੍ਹਾਂ ਨੇ ਮਾਨਹਾਨੀ, ਮਾਨਸਿਕ ਪਰੇਸ਼ਾਨ ਅਤੇ ਧੋਖੇ ਵਰਗੇ ਦੋਸ਼ ਲਗਾਏ ਹਨ।

ਭੈਣ ਸੁਮਨ ਤੂਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕੀਤੀ ਸਿੱਧੂ ਖਿਲਾਫ਼ ਸ਼ਿਕਾਇਤਸੁਮਨ ਤੂਰ ਨੇ ਕਿਹਾ ਕਿ ਸਿੱਧੂ ਵੱਲੋਂ ਮਾਂ ਨਾਲ ਕੀਤੇ ਗਏ ਮਾੜੇ ਸਲੂਕ ਦੇ ਸਬੰਧ ਵਿਚ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਨਾਲ ਲੋਕਾਂ ਨੂੰ ਵੀ ਪਤਾ ਚੱਲੇਗਾ ਕਿ ਕੋਈ ਵੀ ਆਪਣੇ ਮਾਤਾ-ਪਿਤਾ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰ ਸਕਦਾ ਹੈ। ਸੁਮਨ ਤੂਰ ਨੇ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਨੂੰ ਬੇਸਹਾਰਾ ਛੱਡ ਦਿੱਤਾ ਗਿਆ। ਉਨ੍ਹਾਂ ਮਾਂ ਦਿੱਲੀ ਰੇਲਵੇ ਸਟੇਸ਼ਨ ਉਤੇ ਲਾਵਾਰਿਸ ਦੀ ਤਰ੍ਹਾਂ ਮੌਤ ਹੋ ਗਈ ਸੀ। ਸਿੱਧੂ ਨੇ ਝੂਠ ਬੋਲਿਆ ਸੀ ਕਿ ਉਨ੍ਹਾਂ ਮਾਤਾ-ਪਿਤਾ ਨਿਆਇਕ ਤੌਰ ਉਤੇ ਅਲੱਗ ਹੋਏ ਸਨ। ਅਮਰੀਕਾ ਤੋਂ ਆਈ ਸੁਮਨ ਨੇ ਕਿਹਾ ਕਿ ਜਦ ਉਨ੍ਹਾਂ ਨੇ ਸਿੱਧੂ ਤੋਂ ਇਸ ਸਬੰਧੀ ਪੁੱਛਣਾ ਚਾਹਿਆ ਤਾਂ ਉਨ੍ਹਾਂ ਨੇ ਵਟਸਐਪ ਉਤੇ ਬਲਾਕ ਕਰ ਦਿੱਤਾ। ਉਹ ਉਨ੍ਹਾਂ ਨੂੰ ਮਿਲਣ ਗਈ ਤਾਂ ਦਰਵਾਜਾ ਤਕ ਨਹੀਂ ਖੋਲ੍ਹਿਆ। 

ਜਿਕਰਯੋਗ ਹੈ ਕਿ ਇਸ ਮੁੱਦੇ ਨੂੰ ਨਵਜੋਤ ਸਿੱਧੂ ਨੇ ਸਿੱਧੇ ਰਾਜਨੀਤੀ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਸਿਆਸਤ ਲਈ 30 ਸਾਲ ਬਾਅਦ ਉਨ੍ਹਾਂ ਦੀ ਮਾਂ ਨੂੰ ਕਬਰ ਵਿਚੋਂ ਕੱਢ ਲਿਆਏ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਇੰਨਾ ਡਿੱਗਿਆ ਹੋਇਆ ਨਹੀਂ ਜੋ ਆਪਣੀ ਮਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰੇਗਾ। ਲੋਕ ਅਜਿਹੀ ਘਟੀਆ ਸਿਆਸਤ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ।

Related Post