ਚੰਡੀਗੜ੍ਹ ਦੇ ਸੈਕਟਰ 17 'ਚ ਅੱਜ ਤੋਂ ਲੱਗ ਰਿਹਾ ‘ਹੁਨਰ ਹਾਟ’

By  Pardeep Singh March 26th 2022 09:11 AM

ਚੰਡੀਗੜ੍ਹ: ਸੈਕਟਰ 17 ਵਿੱਚ ਅੱਜ ਤੋਂ ‘ਹੁਨਰ ਹਾਟ’ ਲੱਗ ਰਿਹਾ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਕਲਾਤਮਕ ਵਸਤੂਆਂ ਖਰੀਦੀਆਂ ਜਾ ਸਕਦੀਆਂ ਹਨ। ਦੇਸ਼ ਭਰ ਤੋਂ ਕਈ ਕਲਾਕਾਰ ਇੱਥੇ ਪੁੱਜੇ ਹਨ। ਇਸ ਹੁਨਰ ਹਾਟ ਵਿੱਚ ਪਾਕ ਕਲਾ, ਹਸਤ-ਕਲਾ, ਜੁਲਾਹੇ ਸਮੇਤ ਕਈ ਕਲਾ ਖੇਤਰਾਂ ਨਾਲ ਜੁੜੇ ਲੋਕ ਇੱਥੇ ਆਏ ਹੋਏ ਹਨ। ਪਰੇਡ ਗਰਾਊਂਡ ਵਿੱਚ ਲਗਾਏ ਗਏ ਕੁੱਲ 360 ਸਟਾਲਾਂ ਵਿੱਚੋਂ 300 ਨੇ ਵੱਖ-ਵੱਖ ਕਲਾਵਾਂ ਦੇ ਰੰਗ ਪ੍ਰਦਰਸ਼ਿਤ ਕੀਤੇ ਹਨ। ਇੱਥੇ ਕਈ ਸਟਾਲਾਂ ਵਿੱਚ ਰਵਾਇਤੀ ਪਕਵਾਨ ਹਨ। ਚੰਡੀਗੜ੍ਹ 'ਚ ਹੁਣ 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਣਗੇ 'ਪ੍ਰੋਫੈਸਰ' ਹੁਨਰ ਹਾਟ 'ਵੋਕਲ ਫਾਰ ਲੋਕਲ' ਥੀਮ ਨਾਲ ਕਰਵਾਇਆ ਜਾ ਰਿਹਾ ਹੈ। 3 ਅਪ੍ਰੈਲ ਤੱਕ ਚੱਲਣ ਵਾਲੇ ਹਾਟ ਦਾ ਉਦਘਾਟਨ ਸ਼ਹਿਰ ਦੇ ਪ੍ਰਸ਼ਾਸਕ ਬੀ.ਐੱਲ. ਪੁਰੋਹਿਤ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਕਰਨਗੇ। ਇਸ ਹੁਨਰ ਹਾਟ ਵਿੱਚ ਗੁਜਰਾਤ, ਬੰਗਾਲ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਰਾਜਸਥਾਨ ਆਦਿ ਕਈ ਰਾਜਾਂ ਤੋਂ ਕਾਰੀਗਰ ਦਸਤਕਾਰ ਅਤੇ ਜੁਲਾਹੇ ਆਦਿ ਆਏ ਹਨ। ਇਸ ਹੁਨਰ ਹਾਟ ਦਾ ਅਨੰਦ ਲੈਣ ਲਈ ਲੋਕ ਦੂਰੋ-ਦੂਰੋ ਆ ਰਹੇ ਹਨ। ਇੱਥੇ ਦੇ ਮੇਲੇ ਦੀ ਹਰ ਕਲਾ ਨੂੰ ਤੁਸੀ ਵੀ ਮਾਣ  ਸਕਦੇ ਹੋ। ਇਹ ਵੀ ਪੜ੍ਹੋ:ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ , ਜਾਣੋ ਅੱਜ ਦੇ ਰੇਟ -PTC News

Related Post