ਦਰੱਖਤਾਂ 'ਤੇ ਝੂਮਰ ਵਾਂਗ ਲਟਕ ਰਹੀ ਬਰਫ, ਇਸ ਸੂਬੇ 'ਚ ਸਰਦੀਆਂ ਨੇ ਤੋੜੇ ਪਿਛਲੇ 20 ਸਾਲਾਂ ਦਾ ਰਿਕਾਰਡ
Riya Bawa
December 21st 2021 12:34 PM
Rajasthan snowfall: ਪਹਿਲੀ ਵਾਰ ਰਾਜਸਥਾਨ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਸਿਰਫ਼ ਬਰਫ਼ ਹੀ ਨਜ਼ਰ ਆ ਰਹੀ ਹੈ। ਸ਼ੇਖਾਵਤੀ ਦੇ ਸੀਕਰ, ਝੁੰਝਨੂ ਅਤੇ ਚੁਰੂ ਜ਼ਿਲ੍ਹੇ ਸਭ ਤੋਂ ਠੰਢੇ ਰਹੇ। ਫਤਿਹਪੁਰ ਅਤੇ ਚੁਰੂ ਵਿੱਚ ਰਾਤ ਦਾ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਰਿਹਾ। ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਠੰਢ ਪੈ ਗਈ ਹੈ। ਉਥੋਂ ਦੀਆਂ ਤਸਵੀਰਾਂ ਇਹੀ ਦੱਸ ਰਹੀਆਂ ਹਨ। ਇੰਜ ਜਾਪਦਾ ਹੈ ਜਿਵੇਂ ਕਸ਼ਮੀਰ ਅਤੇ ਰਾਜਸਥਾਨ ਵਿਚਲਾ ਫਰਕ ਖਤਮ ਹੋ ਗਿਆ ਹੋਵੇ। ਪਹਾੜਾਂ ਤੋਂ ਆਉਣ ਵਾਲੀਆਂ ਬਰਫੀਲੀਆਂ ਹਵਾਵਾਂ ਨੇ ਰਾਜਸਥਾਨ ਨੂੰ ਜਮਾਂ ਕੇ ਰੱਖ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜ ਤੋਂ ਵੱਧ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 0 ਹੋ ਗਿਆ ਹੈ।