ਕਾਂਗਰਸ ਸੰਸਦੀ ਦਲ ਮੀਟਿੰਗ 'ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ

By  Shanker Badra June 1st 2019 12:46 PM

ਕਾਂਗਰਸ ਸੰਸਦੀ ਦਲ ਮੀਟਿੰਗ 'ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ:ਨਵੀਂ ਦਿੱਲੀ : ਕਾਂਗਰਸ ਦੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰਾਂ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ।ਲੋਕ ਸਭਾ ਵਿਚ ਕਾਂਗਰਸ ਆਗੂ ਚੁਣਨ ਲਈ ਸ਼ਨੀਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਸੰਸਦ ਭਵਨ ਦੇ ਕੇਂਦਰੀ ਰੂਮ ਵਿਚ ਮੀਟਿੰਗ ਹੋਈ ਹੈ। [caption id="attachment_302340" align="aligncenter" width="300"]Sonia Gandhi has been elected as Chairperson of Congress Parliamentary Party
ਕਾਂਗਰਸ ਸੰਸਦੀ ਦਲ ਮੀਟਿੰਗ 'ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ[/caption] ਇਸ ਦੌਰਾਨ ਸੰਸਦ ਦੇ ਸੈਂਟਰਲ ਹਾਲ 'ਚ ਅੱਜ ਕਾਂਗਰਸ ਸੰਸਦੀ ਦਲ (ਸੀ.ਪੀ.ਪੀ.) ਦੀ ਬੈਠਕ 'ਚ ਸੋਨੀਆ ਗਾਂਧੀ ਨੂੰ ਇੱਕ ਵਾਰ ਫਿਰ ਸੰਸਦੀ ਦਲ ਦਾ ਆਗੂ ਚੁਣਿਆ ਗਿਆ ਹੈ।ਸੂਤਰਾਂ ਅਨੁਸਾਰ ਮੀਟਿੰਗ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦੀ ਪਾਰਟੀ ਦੇ ਆਗੂ ਲਈ ਸੋਨੀ ਗਾਂਧੀ ਦੇ ਨਾਂ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। [caption id="attachment_302342" align="aligncenter" width="300"]Sonia Gandhi has been elected as Chairperson of Congress Parliamentary Party
ਕਾਂਗਰਸ ਸੰਸਦੀ ਦਲ ਮੀਟਿੰਗ 'ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ[/caption] ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਆਪਣੇ ਸੰਬੋਧਨ ਵਿਚ ਦੇਸ਼ ਦੇ 12 ਕਰੋੜ ਵੋਟਰਾਂ ਨੂੰ ਧੰਨਵਾਦ ਕਿਹਾ ਹੈ। ਅਸਲ ਵਿਚ, ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 12 ਕਰੋੜ ਵੋਟਾਂ ਮਿਲੀਆਂ ਹਨ ਅਤੇ ਸੋਨੀਆ ਗਾਂਧੀ ਨੇ ਇਨ੍ਹਾਂ ਵੋਟਰਾਂ ਦਾ ਧੰਨਵਾਦ ਕੀਤਾ ਹੈ।ਇਸ ਮੀਟਿੰਗ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਸਨ। [caption id="attachment_302341" align="aligncenter" width="300"]Sonia Gandhi has been elected as Chairperson of Congress Parliamentary Party
ਕਾਂਗਰਸ ਸੰਸਦੀ ਦਲ ਮੀਟਿੰਗ 'ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਜ਼ਿਕਰੋਯਗ ਹੈ ਕਿ 543 ਮੈਂਬਰਾਂ ਲੋਕ ਸਭਾ ਵਿਚ ਕਾਂਗਰਸ ਦੇ 52 ਸੰਸਦ ਮੈਂਬਰ ਹਨ।ਲੋਕ ਸਭਾ ਵਿਚ ਨੇਤਾ ਵਿਰੋਧੀ ਧਿਰ ਲਈ 55 ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ।ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਾਂਗਰਸ ਕੋਲ ਇਸ ਅਹੁਦੇ ਲਈ ਤਿੰਨ ਸੰਸਦ ਮੈਂਬਰਾਂ ਦੀ ਕਮੀ ਹੈ।ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਦੇ ਬਾਵਜੂਦ ਕਾਂਗਰਸ ਦੇ 52 ਸੰਸਦ ਮੈਂਬਰ ਲੋਕ ਸਭਾ ਵਿਚ ਬੈਠਣਗੇ।ਇਨ੍ਹਾਂ ਸੰਸਦ ਮੈਂਬਰਾਂ ਦੀ ਆਗੂ ਸੋਨੀਆ ਗਾਂਧੀ ਹੋਵੇਗੀ। -PTCNews

Related Post