ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਨਿੱਕਲੀ ਸੋਨੀਆ ,ਰਾਹੁਲ ਵੀ ਹੋਏ ਰਵਾਨਾ

By  Shanker Badra August 10th 2019 03:05 PM

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਨਿੱਕਲੀ ਸੋਨੀਆ ,ਰਾਹੁਲ ਵੀ ਹੋਏ ਰਵਾਨਾ:ਨਵੀਂ ਦਿੱਲੀ : ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਪਿਛਲੇ ਕਾਫ਼ੀ ਸਮੇਂ ਖਾਲੀ ਪਿਆ ਹੈ। ਜਿਸ ਦੇ ਲਈ ਅੱਜ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਅਹਿਮ ਮੀਟਿੰਗ ਸੱਦੀ ਸੀ।ਜਿਸ 'ਚ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ।

SoniaGandhi And Rahul Gandhi Leave Meeting To Pick New Congress Chief
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਨਿੱਕਲੀ ਸੋਨੀਆ ,ਰਾਹੁਲ ਵੀ ਹੋਏ ਰਵਾਨਾ

ਇਸ ਮੀਟਿੰਗ ਦੌਰਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕਾਂਗਰਸ ਕਾਰਜਕਾਰਨੀ ਦੀ ਮੀਟਿੰਗ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਚੁਣਨ ਨੂੰ ਲੈ ਕੇ ਮੈਂ ਤੇ ਰਾਹੁਲ ਵਿਚਾਰ-ਵਟਾਂਦਰਾ ਪ੍ਰਕਿਰਿਆ ਦਾ ਹਿੱਸਾ ਨਹੀਂ, ਇਸ ਲਈ ਅਸੀਂ ਇਸ ਤੋਂ ਬਾਹਰ ਹਾਂ। ਇਸ ਬੈਠਕ 'ਚ ਕਾਂਗਰਸ ਆਪਣਾ ਨਵਾਂ ਪ੍ਰਧਾਨ ਚੁਣੇਗੀ ਜਾਂ ਫਿਰ ਰਾਹੁਲ ਗਾਂਧੀ ਦੇ ਉੱਤਰਾਧਿਕਾਰੀ ਦੀ ਭਾਲ ਲੰਬੀ ਹੋਵੇਗੀ, ਇਸ ਦੀ ਤਸਵੀਰ ਅੱਜ ਸਾਫ ਹੋ ਜਾਵੇਗੀ।

SoniaGandhi And Rahul Gandhi Leave Meeting To Pick New Congress Chief
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਨਿੱਕਲੀ ਸੋਨੀਆ ,ਰਾਹੁਲ ਵੀ ਹੋਏ ਰਵਾਨਾ

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਤੱਕ ਕਾਂਗਰਸ ਆਪਣੇ ਨਵੇਂ ਨੇਤਾ ਦੀ ਚੋਣ ਨਹੀਂ ਕਰ ਸਕੀ। ਗਾਂਧੀ ਨੇ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਹ ਕਾਂਗਰਸ ਪ੍ਰਧਾਨ ਨਹੀਂ ਰਹਿੰਦੇ ਹੋਏ ਵੀ ਪਾਰਟੀ ਲਈ ਸਰਗਰਮ ਰੂਪ ਨਾਲ ਕੰਮ ਕਰਦੇ ਰਹਿਣਗੇ।

-PTCNews

Related Post