ਲੋਕ ਸਭਾ ਚੋਣਾਂ: ਸੋਨੀਪਤ: ਪੂਰੇ ਦੇਸ਼ ਦੀ ਜਨਤਾ ਭਾਜਪਾ ਦੇ ਨਾਲ: ਅਮਿਤ ਸ਼ਾਹ

By  Jashan A May 5th 2019 05:23 PM -- Updated: May 5th 2019 05:29 PM

ਲੋਕ ਸਭਾ ਚੋਣਾਂ: ਸੋਨੀਪਤ: ਪੂਰੇ ਦੇਸ਼ ਦੀ ਜਨਤਾ ਭਾਜਪਾ ਦੇ ਨਾਲ: ਅਮਿਤ ਸ਼ਾਹ,ਸੋਨੀਪਤ: ਲੋਕ ਸਭਾ ਚੋਣਾਂ ਨੂੰ ਲੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੌਰੇ 'ਤੇ ਹਨ। ਜਿਸ ਦੌਰਾਨ ਅੱਜ ਉਹਨਾਂ ਪਹਿਲਾਂ ਸੋਨੀਪਤ ਅਤੇ ਪਾਣੀਪਤ 'ਚ ਜਨਤਾ ਨੂੰ ਸੰਬੋਧਨ ਕੀਤਾ।ਇਸ ਮੌਕੇ ਉਹਨਾਂ ਕਿਹਾ ਹੈ ਕਿ ਪੂਰੇ ਦੇਸ਼ 'ਚ ਅੱਜ ਮੋਦੀ ਮੋਦੀ ਦੇ ਨਾਅਰੇ ਗੂੰਜ ਰਹੇ ਹਨ। ਦੇਸ਼ ਦੀ ਜਨਤਾ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਨਾਲ ਹੈ।

ele ਲੋਕ ਸਭਾ ਚੋਣਾਂ: ਸੋਨੀਪਤ: ਪੂਰੇ ਦੇਸ਼ ਦੀ ਜਨਤਾ ਭਾਜਪਾ ਦੇ ਨਾਲ: ਅਮਿਤ ਸ਼ਾਹ

ਜਨਤਾ ਨੇ ਤੈਅ ਕਰ ਲਿਆ ਹੈ ਕਿ ਉਹ ਭਾਜਪਾ ਨੂੰ ਦੋਬਾਰਾ ਸੱਤਾ ਸੌਂਪੇਗੀ। ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉਸ ਦੇ ਕੈਬਿਨੇਟ ਮੰਤਰੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਸਵਾਗਤ ਕੀਤਾ।

ਹੋਰ ਪੜ੍ਹੋ:ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾ ਤੇ ਅੱਤਵਾਦੀਆਂ ‘ਚ ਮੁੱਠਭੇੜ, 6 ਅੱਤਵਾਦੀ ਢੇਰ

ਸੋਨੀਪਤ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਪਿਛਲੇ 70 ਸਾਲਾਂ ਤੋਂ ਨਰਿੰਦਰ ਮੋਦੀ ਵਰਗੇ ਨੇਤਾ ਦਾ ਰਾਹ ਦੇਖ ਰਿਹਾ ਸੀ।

ele ਲੋਕ ਸਭਾ ਚੋਣਾਂ: ਸੋਨੀਪਤ: ਪੂਰੇ ਦੇਸ਼ ਦੀ ਜਨਤਾ ਭਾਜਪਾ ਦੇ ਨਾਲ: ਅਮਿਤ ਸ਼ਾਹ

ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਚੋਣਾਂ ਆਉਂਦੀਆਂ ਹਨ ਤਾਂ ਰਾਹੁਲ ਬਾਬਾ ਨੂੰ ਗਰੀਬਾਂ ਦੀ ਯਾਦ ਆਉਂਦੀ ਹੈ। ਰਾਹੁਲ ਬਾਬਾ ਤੁਹਾਡੀ ਚੌਥੀ ਪੀੜ੍ਹੀ ਹੈ। ਚਾਰ ਪੀੜ੍ਹੀਆਂ ਤੋਂ ਤੁਸੀਂ ਗਰੀਬੀ ਹਟਾਉਣ ਦੀ ਗੱਲ ਕਰ ਰਹੇ ਹੋ।

-PTC News

Related Post