ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ 'ਤੇ ਐਵਾਰਡ, ਤੋਹਫ਼ੇ ਲਈ ਫੋਰਬਸ ਦਾ ਕੀਤਾ ਧੰਨਵਾਦ

By  Jagroop Kaur March 26th 2021 03:24 PM

ਅਦਾਕਾਰ ਸੋਨੂੰ ਸੂਦ ਦਾ ਮਾਨਵਤਾਵਾਦੀ ਕੰਮ ਹਰ ਪਾਸੇ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ। ਜੋ ਕਿ ਪ੍ਰਸ਼ੰਸਕਾਂ ਵਿੱਚ ਵਧੇਰੇ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਸੋਨੂੰ ਸੂਦ ਨੂੰ ਲੋਕਾਂ ਨੇ ਮਸੀਹਾ ਦਾ ਨਾਂ ਦੇ ਦਿੱਤਾ ਪਿਛਲੇ ਸਾਲ ਕੋਰੋਨਾ ਵਾਇਰਸ ਲਾਕਡਾਉਨ ਦੌਰਾਨ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੰਮ ਕਰਨ ਵਾਲੇ ਅਦਾਕਾਰ ਨੂੰ ਹਰ ਪਾਸੇ ਸਨਮਾਨ ਮਿਲ ਰਿਹਾ ਹੈ | ਇਸ ਨੇਕ ਕੰਮ ਲਈ ਸੋਨੂੰ ਨੂੰ ਸੂਬਾ ਪੱਧਰ ਤੋਂ ਲੈ ਕੇ ਕੌਮਾਂਰਤੀ ਪੱਧਰ ਤੱਕ ਦੇ ਸਨਮਾਨ ਮਿਲ ਚੁੱਕੇ ਹਨ।

Also Read | Punjabi singer Master Saleem challaned for not wearing mask

ਹਾਲ ਹੀ ’ਚ ਸੋਨੂੰ ਸੂਦ ਨੂੰ ਫੋਰਬਸ ਵੱਲੋਂ ਲੀਡਰਸ਼ਿਪ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਐਵਾਰਡ ਦੀ ਇਕ ਤਸਵੀਰ ਅਤੇ ਆਪਣੀਆਂ ਭਾਵਨਾਵਾਂ ਸੋਨੂੰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਐਵਾਰਡ ’ਚ ਸੋਨੂੰ ਸੂਦ ਨੂੰ ‘ਕੋਵਿਡ-19 ਹੀਰੋ’ ਦੱਸਿਆ ਗਿਆ।

 

Also Read | Sonu Sood gets emotional after SpiceJet features actor on aircraft

ਜ਼ਿਕਰਯੋਗ ਹੈ ਕਿ ਸੋਨੂ ਸੂਦ ਮਹਿਜ਼ ਕੋਰੋਨਾ ਕਾਲ ਵਿਚ ਹੀ ਲੋਕਾਂ ਲਈ ਮਦਦ ਦਿੰਦੇ ਨਜ਼ਰ ਨਹੀਂ ਆਏ ਬਲਕਿ ਇਸ ਤੋਂ ਇਲਾਵਾ ਵੀ ਸੋਨੂੰ ਸੂਦ ਇਨੀਂ ਦਿਨੀਂ ਕਈ ਬੀਮਾਰ ਲੋਕਾਂ ਦਾ ਇਲਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਟਵੀਟ ਕੀਤਾ ਜਿਸ ’ਚ ਇਕ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਇਹ ਹੋਈ ਨਾ ਗੱਲ’। ਉਨ੍ਹਾਂ ਨੇ ਗੋਵਿੰਦ ਅਗਰਵਾਲ ਦਾ ਇਲਾਜ ਕਰਵਾਇਆ ਜਿਸ ਤੋਂ ਬਾਅਦ ਉਹ ਸ਼ਖ਼ਸ ਅੱਜ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।BMC notice: Bombay HC reserves order on actor Sonu Sood's plea | Cities  News,The Indian Express

ਉਥੇ ਹੀ ਸੋਨੂ ਦੀ ਮਿਹਰਬਾਨੀ ਨਾਲ ਠੀਕ ਹੋਣ ਵਾਲਾ ਸਖਸ਼ ਅੱਜ ਸੋਨੂੰ ਸੂਦ ਦਾ ਧਨਵਾਦ ਕਰਦਾ ਨਹੀਂ ਥੱਕਦਾ ਉਸ ਨੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਸੋਨੂੰ ਸੂਦ ਦੀ ਵਜ੍ਹਾ ਨਾਲ ਮੈਂ ਅੱਜ ਇਸ ਕਾਬਿਲ ਹੋਇਆ ਹਾਂ ਕਿ ਮੈਂ ਆਪਣੇ ਘਰ ’ਚ ਆਰਾਮ ਨਾਲ ਜੀਅ ਰਿਹਾ ਹਾਂ। ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

Related Post