ਦੱਖਣੀ ਕੋਰੀਆ ਪਯੋਂਗਚਾਂਗ ਓਲੰਪਿਕ: 1200 ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਹਟਾਇਆ ਗਿਆ, ਜਾਣੋ ਕਿਉਂ!

By  Joshi February 6th 2018 04:44 PM

South Korea Pyeongchang Olympics: ਦੱਖਣੀ ਕੋਰੀਆ ਦੇ ਪਯੋਂਗਚਾਂਗ ਵਿੱਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਵਾਇਰਸ ਦੇ ਘੇਰੇ ਵਿੱਚ ਆ ਗਿਆ। ਜਿਸ ਨਾਲ 1,200 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ 41 ਸੁਰੱਖਿਆ ਕਰਮਚਾਰੀਆਂ ਨੂੰ ਅਚਾਨਕ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋ ਗਈ ,ਜਿਸਨੂੰ ਮੱਦੇਨਜ਼ਰ ਰੱਖਦਿਆਂ ਇਹ ਕਦਮ ਚੁੱਕਿਆ ਗਿਆ। ਇਹਨਾਂ ਸਾਰੇ ਕਰਮਚਾਰੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ,ਜਿਸ ਦੌਰਾਨ ਚੈਕਅੱਪ ਕਰਨ ਤੋਂ ਬਾਅਦ ਨੇਰੋਵਾਇਰਸ ਇਨਫੈਕਸ਼ਨ ਦਾ ਪਤਾ ਲੱਗਿਆ ਹੈ।

ਦੱਸ ਦੇਈਏ ਕਿ ਨੋਰੋਵਾਇਰਸ ਗੰਦੇ ਪਾਣੀ ਅਤੇ ਗੰਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਜ਼ਰੀਏ ਫੈਲਦਾ ਹੈ, ਅਤੇ ਬਹੁਤ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕਰਦਾ ਹੈ ,ਜਿਸ ਕਾਰਨ ਕਾਫੀ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।ਇਸ ਵਾਇਰਸ ਦਾ ਪਤਾ ਚੱਲਦਿਆਂ ਹੀ ਪਯੋਂਗਚਾਂਗ ਓਲੰਪਿਕ ਕਮੇਟੀ ਨੇ ਕਰਮਚਾਰੀਆਂ ਨੂੰ ਹਟਾ ਲਿਆ ਗਿਆ, `ਤੇ ਉਹਨਾਂ ਦੀ ਜਗ੍ਹਾ 900 ਫੌਜੀਆਂ ਨੂੰ ਲਗਾਇਆ ਗਿਆ ਹੈ।

—PTC News

Related Post