ਇਸ ਦੇਸ਼ ਨੇ ਅੱਗ ਬੁਝਾਊ ਦਸਤੇ ਦੇ ਸਨਮਾਨ 'ਚ ਜਾਰੀ ਸਿੱਕਾ

By  Jagroop Kaur October 29th 2020 11:29 PM

ਆਸਟ੍ਰੇਲੀਆ : fire brigade ਅਧਿਕਾਰੀ ਆਪਣੀ ਜਾਣ ਜੋਖਿਮ 'ਚ ਪਾਕੇ ਲੋਕਾਂ ਦੀਆਂ ਜਾਨਾ ਬਚਾਉਂਦੇ ਹਨ , ਇਸੀ ਨੂੰ ਦੇਖਦੇ ਹੋਏ ਆਸਟ੍ਰੇਲੀਆ 'ਚ ਇਹਨਾਂ ਕਰਮੀਆਂ ਨੂੰ ਸਨਮਾਨਿਤ ਕਰਦੇ ਹੋਏ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਸਨਮਾਨ ਵਿਚ 2 ਡਾਲਰ ਦਾ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ। ਇਹਨਾਂ ਕਰਮਚਾਰੀਆਂ ਨੇ ਪਿਛਲੇ ਸਾਲ ਦੀਆਂ ਗਰਮੀਆਂ ਵਿਚ ਆਸਟ੍ਰੇਲੀਆ ਦੀ ਜੰਗਲੀ ਝਾੜੀਆਂ ਦੀ ਅੱਗ ਬੁਝਾਉਣ ਲਈ ਸੰਘਰਸ਼ ਕੀਤਾ ਸੀ। ਸਿੱਕੇ ਦੇ ਕੇਂਦਰ ਵਿਚ ਨਾਰੰਗੀ ਰੱਗ ਦਾ ਇਕ ਨਿਸ਼ਾਨ ਹੈ, ਜਿਸ ਵਿਚ ਅੱਗ ਬੁਝਾਉਣ ਵਾਲੇ ਕਰਮਚਾਰੀ ਦੋਨਾਂ ਪਾਸਿਆਂ ਨਿਸ਼ਾਨਬੱਧ ਕੀਤੇ ਗਏ ਹਨ।Special edition $2 coin launched to honour firefighters who battled  bushfires ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਕਿਸੇ ਕਾਰਵਾਈ ਲਈ ਤਿਆਰ ਹਨ। ਰਾਇਲ ਆਸਟ੍ਰੇਲੀਆਈ ਟਕਸਾਲ ਨੇ ਆਸਟ੍ਰੇਲੀਆ ਦੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਮਿਹਨਤ ਨੂੰ ਦੇਖਦੇ ਹੋਏ ਅਤੇ ਵਚਨਬੱਧਤਾ ਨੂੰ ਪਛਾਣਨ ਲਈ ਸਿੱਕਾ ਬਣਾਇਆ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਨੇ 2019/2020 ਦੀਆਂ ਗਰਮੀ ਦੀਆਂ ਝਾੜੀਆਂ ਦੀ ਅੱਗ ਦਾ ਸਾਹਮਣਾ ਕੀਤਾ ਸੀ ਉਨ੍ਹਾਂ ਨੂੰ ਸਨਮਾਨ ਦੇਣ ਲਈ ਇਹ ਯਤਨ ਕੀਤਾ ਹੈ। New $2 coin is launched to honour courageous firies who battled horror  summer of bushfire blazes – Daily Star Post ਪ੍ਰਸ਼ਾਸਨ ਵੱਲੋਂ ਘੋਸ਼ਿਤ ਕੀਤੀ ਗਈ 125,000 ਡਾਲਰ ਦੀ ਵਿਕਰੀ ਆਮਦਨ ਸੀ.ਐੱਫ.ਏ. ਸਮੇਤ ਦੇਸ਼ ਭਰ ਦੀਆਂ ਅੱਗ ਅਤੇ ਐਮਰਜੈਂਸੀ ਸੇਵਾ ਸੰਗਠਨਾਂ ਵਿਚ ਜਾਵੇਗੀ। ਸੀ.ਐਫ.ਏ. ਦੇ ਕਾਰਜਕਾਰੀ ਸੀ.ਈ.ਓ. ਕੈਥਰੀਨ ਗ੍ਰੀਵਜ਼ ਨੇ ਕਿਹਾ,“ਇਹ ਸਿੱਕਾ ਦੇਸ਼ ਭਰ ਦੇ ਭਾਈਚਾਰਿਆਂ ਤੱਕ ਪਹੁੰਚੇਗਾ ਅਤੇ ਸਾਡੇ ਮੈਂਬਰ ਵਿਕਟੋਰੀਅਨ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਜੋਖਮ ਨੂੰ ਉਜਾਗਰ ਕਰੇਗਾ, ਜੋ ਉਹ ਹਰ ਰੋਜ਼ ਲੈਂਦੇ ਹਨ। ਕਮਾਈ ਬ੍ਰਿਗੇਡ ਦੀਆਂ ਅੱਗ ਬੁਝਾਊ ਯੰਤਰਾਂ ਦੀ ਖਰੀਦ ਅਤੇ ਦੇਖਭਾਲ ਲਈ ਵਰਤੀ ਜਾਵੇਗੀ। ਨਵਾਂ 2 ਡਾਲਰ ਦਾ ਸਿੱਕਾ ਬੈਂਕਾਂ ਨੂੰ ਪੂਰੇ ਆਸਟ੍ਰੇਲੀਆ ਵਿਚ ਚਲਨ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ।

Related Post