ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਖ਼ਾਸ, ਹਰਸਿਮਰਤ ਕੌਰ ਬਾਦਲ ਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ

By  Jagroop Kaur February 21st 2021 03:19 PM

ਇਸ ਦੇਸ਼ ਵਿਚ ਵੱਖ-ਵੱਖ ਪ੍ਰਾਂਤਾਂ ਦੇ ਲੋਕ ਰਹਿੰਦੇ ਹਨ, ਜੋ ਵੱਖੋ-ਵੱਖਰੇ ਸੱਭਿਆਚਾਰ ਤੇ ਬੋਲੀ ਨਾਲ ਸੰਬੰਧ ਰੱਖਦੇ ਹਨ। ਹਰੇਕ ਵਿਅਕਤੀ ਨੂੰ ਆਪਣੀ ਬੋਲੀ 'ਤੇ ਮਾਣ ਹੁੰਦਾ ਹੈ। ਬੋਲੀ ਸਾਡੀ ਪਹਿਚਾਣ ਤੇ ਵਿਅਕਤਿਤਵ ਨੂੰ ਪ੍ਰਤੱਖ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਸੰਸਾਰ ਦੀਆਂ ਅਣਗਿਣਤ ਭਾਸ਼ਾਵਾਂ ਵਿਚੋਂ ਕੁਝ ਕੁ ਹੀ ਚੋਣਵੀਆਂ ਭਾਸ਼ਾਵਾਂ ਹਨ ਜੋ ਆਪਣੀ ਵਿਲੱਖਣਤਾ ਕਰਕੇ ਪੂਰੀ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਹਨ। ਪੰਜਾਬੀ ਬੋਲੀ ਅਜਿਹੀਆਂ ਹੀ ਭਾਸ਼ਾਵਾਂ ਵਿਚੋਂ ਇੱਕ ਹੈ ਜਿਸ ਵਿਚ ਪੰਜਾਬ ਦੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਉਂਦੀ ਹੈ । ਪੰਜਾਬੀ ਬੋਲੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸ ਭਾਸ਼ਾ ਨੂੰ ਅਹਿਮ ਥਾਂ ਦਿੱਤੀ ਅਤੇ ਗੁਰੂਆਂ ਦੇ ਮੁੱਖ ਤੋਂ ਗੁਰਮੁਖੀ ਦਾ ਸਫ਼ਰ ਸ਼ੁਰੂ ਹੋਇਆ। ਜਿਸ ਨੂੰ ਬਾਅਦ ਵਿਚ ਪੜ੍ਹਿਆ ਤੇ ਲਿਖਿਆ ਜਾਣ ਲੱਗਾ। ਅਨੇਕਾਂ ਧਾਰਮਿਕ ਤੇ ਇਤਿਹਾਸਿਕ ਪੁਸਤਕਾਂ ਪੰਜਾਬੀ ਭਾਸ਼ਾ ਵਿਚ ਲਿਖੀਆਂ ਗਈਆਂ। ਕੋਈ ਸਮਾਂ ਸੀ ਜਦੋਂ ਪੰਜਾਬੀ ਦਾ ਨਾਮ ਸੁਣ ਕੇ ਆਪਣੇਪਣ ਦਾ ਅਹਿਸਾਸ ਹੁੰਦਾ ਸੀ ਪਰ ਹੁਣ ਅਸੀਂ ਖੁਦ ਇਸ ਵਿਚ ਹਿੰਦੀ ਤੇ ਅੰਗਰੇਜ਼ੀ ਦਾ ਰਲੇਵਾਂ ਕਰਕੇ ਆਪਣੀ ਮਾਂ ਬੋਲੀ ਦਾ ਰੂਪ ਵਿਗਾੜਨ ਤੇ ਲੱਗੇ ਹੋਏ ਹਾਂ। ਅਜੋਕੇ ਸਮੇਂ ਪੰਜਾਬੀ ਬੋਲੀ ਦਾ ਰੁਤਬਾ ਪਹਿਲਾਂ ਵਰਗਾ ਨਹੀਂ ਰਿਹਾ | ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀਆਂ MC ਚੋਣਾਂ ‘ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਇਥੋਂ ਤੱਕ ਕਿ ਹੋਰਨਾਂ ਭਾਸ਼ਾਵਾਂ ਦੇ ਕਈ ਸ਼ਬਦ ਜ਼ਬਰਦਸਤੀ ਸਾਡੀ ਬੋਲੀ ਵਿੱਚ ਥਾਂ ਬਣਾ ਰਹੇ ਹਨ ਜਿਸ ਕਾਰਨ ਮੂਲ ਪੰਜਾਬੀ ਸ਼ਬਦ ਅਲੋਪ ਹੋ ਰਹੇ ਹਨ, ਦੁੱਖ ਦੀ ਗੱਲ ਇਹ ਹੈ ਇਸ ਬਾਰੇ ਬਹੁਤ ਥੋੜੇ ਲੋਕ ਸੁਚੇਤ ਹਨ। ਲੋਕ ਫੈਸ਼ਨ ਟਰੇਂਡ ਅਤੇ ਕਾਪੀ ਕਰਨ ਦੇ ਚੱਕਰਾਂ 'ਚ ਇਸ ਨੂੰ ਵਿਗਾੜ ਰਹੇ ਹਨ ਜੋ ਕਿ ਆਉਣ ਵਾਲੇ ਸਮੇਂ 'ਚ ਸਾਡੀ ਕੌਮ ਲਈ ਘਾਤਕ ਹੋ ਸਕਦਾ ਹੈ।Image

ਉਥੇ ਹੀ ਆਪਣੀ ਮਾਂ ਬੋਲੀ ਪੰਜਾਬੀ ਦਿਹਾੜੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ "ਗੁਰੂਆਂ ਦੀ ਬਖਸ਼ੀ ਸਾਡੀ ਮਾਂ-ਬੋਲੀ, ਸਾਡੇ ਅਮੀਰ ਧਾਰਮਿਕ ਤੇ ਸੱਭਿਆਚਾਰਕ ਰੰਗਾਂ ਦਾ ਸੁਮੇਲ ਹੈ। ਅੱਜ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਦੇਸ਼-ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬੀ ਨਾਲ ਜੁੜੇ ਰਹਿਣ ਦਾ ਸੱਦਾ ਦਿੰਦੇ ਹੋਏ, ਇਸਦੇ ਪ੍ਰਚਾਰ, ਪਸਾਰ ਲਈ ਸਦਾ ਸਮਰਪਿਤ ਰਹਿਣ ਦੀ ਵਚਨਬੱਧਤਾ ਦੁਹਰਾਉਂਦਾ ਹਾਂ।
ਨਾਲ ਹੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਪੰਜਾਬੀ ਮਾਂ ਬੋਲੀ ਦਿਵਸ 'ਤੇ ਆਪਣੀ ਪ੍ਰਤੀਕ੍ਰਿਆ ਰੱਖੀ। ਉਹਨਾਂ ਕਿਹਾ ਕਿ "ਵਿਰਾਸਤ ਦੇ ਆਧਾਰ ਮਾਂ-ਬੋਲੀ ਦੀ ਅਹਿਮੀਅਤ ਲਈ ਅੱਜ ਯੂਨੈਸਕੋ ਵਰਗੇ ਵੱਡੇ ਅਦਾਰੇ ਵੀ ਕਾਰਜਸ਼ੀਲ ਹਨ। ਆਓ ਮਾਂ-ਬੋਲੀ ਪੰਜਾਬੀ ਨੂੰ ਵਿਸ਼ਵ ਭਾਸ਼ਾ ਪਰਿਵਾਰ 'ਚ ਹੋਰ ਸਤਿਕਾਰਤ ਥਾਂ 'ਤੇ ਪਹੁੰਚਾਉਣ ਲਈ ਹੋਰ ਵੱਡੇ ਹੰਭਲੇ ਮਾਰੀਏ। ਕੌਮਾਂਤਰੀ ਮਾਂ-ਬੋਲੀ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ।
ਪੜ੍ਹੋ ਹੋਰ ਖ਼ਬਰਾਂ: ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ ‘ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ
ਉਧਰ ਹੀ ਆਪਣੀ ਮਾਂ ਬੋਲੀ ਪੰਜਾਬੀ 'ਤੇ ਮਾਨ ਜਤਾਉਂਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ "ਮੈਨੂੰ ਮਾਣ ਹੈ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਮੈਂ ਉਸਦਾ ਪੁੱਤਰ ਹਾਂ। ਪੰਜਾਬੀ ਬੋਲਣ, ਲਿਖਣ, ਪੜ੍ਹਨ ‘ਤੇ ਕਦੀਂ ਸ਼ਰਮ ਨਾ ਮਹਿਸੂਸ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਛੋਹ ਤੋਂ ਦੂਰ ਨਾ ਰੱਖੋ। ਕਵੀਸ਼ਰ ਬਾਬੂ ਰਜਬ ਅਲੀ ਜੀ ਦੀਆਂ ਸੱਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।

Related Post