ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਹੁਣ ਹੋਰ ਵਧੇਗੀ ,ਚਾਰੋਂ ਦਰਵਾਜ਼ਿਆਂ ਨੂੰ ਦਿੱਤਾ ਜਾਵੇਗਾ ਇਹ ਰੂਪ

By  Shanker Badra June 11th 2018 10:12 PM

ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਹੁਣ ਹੋਰ ਵਧੇਗੀ ,ਚਾਰੋਂ ਦਰਵਾਜ਼ਿਆਂ ਨੂੰ ਦਿੱਤਾ ਜਾਵੇਗਾ ਇਹ ਰੂਪ:ਸ਼੍ਰੀ ਦਰਬਾਰ ਸਾਹਿਬ ਦੇ ਚਾਰੋਂ ਪ੍ਰਵੇਸ਼ ਦੁਆਰ ਹੁਣ 40 ਕਿੱਲੋ ਸੋਨੇ ਨਾਲ ਚਮਕਣਗੇ।ਇਨ੍ਹਾਂ ਨੂੰ ਸੋਨੇ ਦੀਆਂ ਪੱਤਰਾਂ ਨਾਲ ਸਜਾਇਆ ਜਾਵੇਗਾ।ਇਸਦੇ ਪਹਿਲਾਂ ਪੜਾਅ ਦੇ ਤਹਿਤ ਘੰਟਾ ਘਰ ਵਾਲੇ ਪਾਸੇ ਦੇ ਪਰਵੇਸ਼ ਦੁਆਰ (ਮੇਨ ਗੇਟ) ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ਉੱਤੇ ਪੱਤਰੇ ਚੜ੍ਹਾਉਣ ਦਾ ਕੰਮ ਦੀ ਸ਼ੁਰੂਆਤ ਵੀ ਚੁੱਕੀ ਹੈ।Sri Darbar Sahib four Entrance door 40 KG gold shineਪੱਤਰੇ ਲਗਾਉਣ ਦੀ ਕਾਰ ਸੇਵਾ ਦਾ ਜਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸੌਂਪਿਆ ਹੈ।ਬਾਬਾ ਭੂਰੀ ਵਾਲੇ ਦੇ ਪ੍ਰਵਕਤਾ ਰਾਮ ਸਿੰਘ ਦੇ ਮੁਤਾਬਕ ਮੁੱਖ ਦੁਆਰਾਂ ਦੇ ਚਾਰਾਂ ਗੁੰਬਦਾਂ ਦੇ ਇਲਾਵਾ 4 ਛੋਟੇ ਗੁੰਬਦ ,50 ਛੋਟੀ ਗੁੰਬਦਾਂ ਅਤੇ 2 ਪਾਲਕੀ ਸਾਹਿਬ ਹਨ।ਸਾਰਿਆਂ ਉੱਤੇ ਸੋਨਾ ਲਗਾਉਣ ਦਾ ਕੰਮ ਅਗਲੇ ਸਾਲ ਦੀ ਵਿਸਾਖੀ ਤੱਕ ਪੂਰਾ ਹੋ ਜਾਵੇਗਾ।ਇਸ ਕੰਮ ਉੱਤੇ 40 ਕਿੱਲੋ ਤੋਂ ਜਿਆਦਾ ਸੋਨਾ ਲੱਗੇਗਾ।Sri Darbar Sahib four Entrance door 40 KG gold shineਜ਼ਿਕਰਯੋਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ 4 ਪਰਵੇਸ਼ ਦੁਆਰ ਹਨ।ਘੰਟਾ ਘਰ ਵਾਲੇ ਪਾਸੇ ਦੇ ਪਰਵੇਸ਼ ਦੁਆਰ ਦੇ ਗੁੰਬਦਾਂ ਦੀ ਕਾਰ ਸੇਵਾ ਮੁਕੰਮਲ ਹੋਣ ਦੇ ਬਾਅਦ ਦੂਜੇ ਪਰਵੇਸ਼ ਦੁਆਰ ਦੀ ਸਜਾਵਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਸ਼੍ਰੀ ਦਰਬਾਰ ਸਾਹਿਬ ਦੇ 16 ਗੇਜ ਤਾਂਬੇ ਦੇ ਪੱਤਰਿਆਂ ਉੱਤੇ ਪਾਰੇ ਦੀ ਮਦਦ ਨਾਲ ਸੋਨੇ ਦੀਆਂ 22 ਪਰਤਾਂ ਚੜ੍ਹਾਈਆਂ ਗਈਆਂ ਹਨ।Sri Darbar Sahib four Entrance door 40 KG gold shineਜਿਸ ਦਾ ਕਾਰਨ ਧੁੱਪ ਅਤੇ ਮੀਂਹ ਦੇ ਕਾਰਨ ਸੋਨੇ ਦੀ ਚਮਕ ਖ਼ਰਾਬ ਨਾ ਹੋਵੇ ਇਸ ਲਈ ਇੰਨੀਆਂ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ।ਕਾਰ ਸੇਵਾ ਕਰਵਾਉਣ ਵਾਲਿਆਂ ਵਲੋਂ ਸੰਗਤ ਦੇ ਚੜ੍ਹਾਵੇ ਲਈ ਗੋਲਕ ਲਗਾਈ ਜਾਂਦੀ ਹੈ।ਇਸ ਵਿੱਚ ਸੰਗਤ ਆਪਣੀ ਸ਼ਰਧਾ ਦੇ ਮੁਤਾਬਕ ਪੈਸੇ ਅਤੇ ਸੋਨਾ ਚੜ੍ਹਾਉਂਦੀ ਹੈ।ਇੱਥੋਂ ਹੀ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ।ਗੁਰੂਘਰ ਲਈ ਕਿਸੇ ਵਿਅਕਤੀ ਵਿਸ਼ੇਸ਼ ਤੋਂ ਸਹਾਇਤਾ ਨਹੀਂ ਮੰਗੀ ਜਾਂਦੀ।

-PTCNews

Related Post