ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਨੇੜੇ ਬੰਬ ਨੂੰ ਡਿਫਿਊਜ਼ ਕਰਦੇ ਸਮੇਂ ਹੋਇਆ ਇੱਕ ਹੋਰ ਧਮਾਕਾ

By  Shanker Badra April 22nd 2019 06:50 PM

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਨੇੜੇ ਬੰਬ ਨੂੰ ਡਿਫਿਊਜ਼ ਕਰਦੇ ਸਮੇਂ ਹੋਇਆ ਇੱਕ ਹੋਰ ਧਮਾਕਾ:ਕੋਲੰਬੋ : ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਅੱਜ ਇੱਕ ਹੋਰ ਬੰਬ ਧਮਾਕਾ ਹੋਇਆ ਹੈ।ਜਾਣਕਾਰੀ ਅਨੁਸਾਰ ਇਹ ਧਮਾਕਾ ਇਕ ਬੰਬ ਨੂੰ ਡਿਫਿਊਜ਼ ਕਰਨ ਦੌਰਾਨ ਹੋਇਆ ਹੈ।ਹਾਲੇ ਤੱਕ ਇਸ ਧਮਾਕੇ 'ਚ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। [caption id="attachment_285995" align="aligncenter" width="300"]SriLanka Colombo church near bomb defuse trying Another explosion ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਨੇੜੇ ਬੰਬ ਨੂੰ ਡਿਫਿਊਜ਼ ਕਰਦੇ ਸਮੇਂ ਹੋਇਆ ਇੱਕ ਹੋਰ ਧਮਾਕਾ[/caption] ਦੱਸ ਦਈਏ ਕਿ ਬੀਤੇ ਕੱਲ੍ਹ ਵੀ ਸ੍ਰੀਲੰਕਾ 'ਚ ਇਸਾਈਆਂ ਦੇ ਤਿਉਹਾਰ ਈਸਟਰ ਮੌਕੇ ਵੱਖ-ਵੱਖ ਚਰਚਾਂ ਅਤੇ ਪੰਜ ਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਲੜੀਵਾਰ ਬੰਬ ਧਮਾਕੇ ਹੋਏ ਸਨ।ਜਿਸ ਵਿਚ ਮਰਨ ਵਾਲਿਆਂ ਦੀ ਗਿਣਤੀ 290 ਪਹੁੰਚ ਗਈ ਜਦਕਿ 500 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ 'ਚ 27 ਵਿਦੇਸ਼ੀ ਹਨ ਜਿਨ੍ਹਾਂ ਵਿਚ ਪੰਜ ਭਾਰਤੀ ਸ਼ਾਮਲ ਹਨ। [caption id="attachment_285994" align="aligncenter" width="300"]SriLanka Colombo church near bomb defuse trying Another explosion ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਨੇੜੇ ਬੰਬ ਨੂੰ ਡਿਫਿਊਜ਼ ਕਰਦੇ ਸਮੇਂ ਹੋਇਆ ਇੱਕ ਹੋਰ ਧਮਾਕਾ[/caption] ਸ਼੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ।ਓਥੇ ਫੇਸਬੁੱਕ, ਵ੍ਹਾਟਸਐਪ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। -PTCNews

Related Post