ਐਸ.ਐਸ.ਪੀ. ਗੁਰਦਾਸਪੁਰ ਵੱਲੋਂ ਬਾਕੀ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਸਮੇਤ ਗੁਰਦਾਸਪੁਰ ਕੇਂਦਰੀ ਜੇਲ 'ਚ ਮਾਰਿਆ ਛਾਪਾ 

By  Joshi May 3rd 2018 07:17 AM -- Updated: May 3rd 2018 08:11 AM

ਐਸ.ਐਸ.ਪੀ. ਗੁਰਦਾਸਪੁਰ ਵੱਲੋਂ ਬਾਕੀ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਸਮੇਤ ਗੁਰਦਾਸਪੁਰ ਕੇਂਦਰੀ ਜੇਲ 'ਚ ਮਾਰਿਆ ਛਾਪਾ

ਐਸ.ਐਸ.ਪੀ. ਗੁਰਦਾਸਪੁਰ ਵੱਲੋਂ ਬਾਕੀ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਸਮੇਤ ਗੁਰਦਾਸਪੁਰ ਕੇਂਦਰੀ ਜੇਲ 'ਚ ਛਾਪਾ ਮਾਰੇ ਜਾਣ ਦੀ ਖਬਰ ਹੈ।

ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਜੇਲ ਅੰਦਰੋਂ ੯ ਮੋਬਾਈਲ ਬਰਾਮਦ ਕੀਤੇ ਗਏ ਸਨ। ਇਸ ਜੇਲ ਸਰਚ ਆਪ੍ਰੇਸ਼ਨ ਦੌਰਾਨ ਹਰਚਰਨ ਸਿੰਘ ਭੁੱਲਰ ਐਸ.ਐਸ.ਪੀ. ਗੁਰਦਾਸਪੁਰ ਨੇ ਟੀਮ ਸਮੇਤ ਜੇਲ 'ਚ ਛਾਪੇਮਾਰੀ ਕੀਤੀ ਅਤੇ ੯ ਮੋਬਾਈਲ ਫੋਨਾਂ ਦੇ ਨਾਲ ਕੁਝ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ।

ਇਸ ਸੰਬੰਧੀ ਗੱਲ ਕਰਦਿਆਂ ਐਸ.ਐਸ. ਪੀ ਗੁਰਦਾਸਪੁਰ ਨੇ ਕਿਹਾ ਕਿ ਪਰਚਾ ਦਰਜ ਕਰਕੇ ਤਫਤੀਸ਼ ਅਰੰਭੀ ਜਾਵੇਗੀ।

ਜੇਲ ਸਰਚ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਰਣਧੀਰ ਸਿੰਘ ਅਤੇ ਡਿਪਟੀ ਸੁਪਰਡੈਂਟ ਮੁਅੱਤਲ ਅਤੇ ਵਾਰਡਨ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ।

SSP Gurdaspur with other police officials raids Gurdaspur Central Jail SSP Gurdaspur with other police officials raids Gurdaspur Central Jail

—PTC News

Related Post