ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਬਣਾਇਆ ਨਵਾਂ ਰਿਕਾਰਡ, ਤੋੜ ਦਿੱਤਾ ਆਪਣਾ ਹੀ ਰਿਕਾਰਡ

By  Shanker Badra October 12th 2019 12:09 PM -- Updated: October 12th 2019 12:10 PM

ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਬਣਾਇਆ ਨਵਾਂ ਰਿਕਾਰਡ, ਤੋੜ ਦਿੱਤਾ ਆਪਣਾ ਹੀ ਰਿਕਾਰਡ:ਰਾਂਚੀ : ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਸ਼ੁੱਕਰਵਾਰ ਨੂੰ ਰਾਂਚੀ ਵਿਖੇ ਚੱਲ ਰਹੀ 59ਵੀਂ ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣਾ ਕੌਮੀ ਰਿਕਾਰਡ ਤੋੜ ਕੇ ਮਹਿਲਾਵਾਂ ਦੇ 100 ਮੀਟਰ ਦੇ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। [caption id="attachment_348964" align="aligncenter" width="300"]Star Indian sprinter Dutee Chand shatters her own 100m national record ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਬਣਾਇਆ ਨਵਾਂ ਰਿਕਾਰਡ, ਤੋੜ ਦਿੱਤਾਆਪਣਾ ਹੀ ਰਿਕਾਰਡ[/caption] ਦਰਅਸਲ 'ਚ ਦੂਤੀ ਚੰਦ ਨੇਟੂਰਨਾਮੈਂਟ ਦੇ ਸੈਮੀਫਾਈਨਲ 'ਚ 11.22 ਸਕਿੰਟਾਂ ਦੇ ਸਮੇਂ ਨਾਲ ਇਸ ਸਾਲ ਅਪ੍ਰੈਲ 'ਚ ਏਸ਼ੀਅਨ ਚੈਂਪੀਅਨਸ਼ਿਪ 'ਚ 11.26 ਸਕਿੰਟਾਂ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।ਉਹ ਪਿਛਲੇ ਰਿਕਾਰਡਾਂ 'ਚ ਰਚੀਤਾ ਮਿਸਤਰੀ ਦੇ ਬਰਾਬਰ ਸੀ।ਦੂਤੀਦੀ ਇਸ ਦੌੜ ਨਾਲ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਵਧੀਆਂ ਹਨ। [caption id="attachment_348963" align="aligncenter" width="300"]Star Indian sprinter Dutee Chand shatters her own 100m national record ਭਾਰਤ ਦੀ ਸਟਾਰ ਦੌੜਾਕ ਦੂਤੀ ਚੰਦ ਨੇ ਬਣਾਇਆ ਨਵਾਂ ਰਿਕਾਰਡ, ਤੋੜ ਦਿੱਤਾਆਪਣਾ ਹੀ ਰਿਕਾਰਡ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :PM ਮੋਦੀ ਨੇ ਮਹਾਬਲੀਪੁਰਮ ਬੀਚ ‘ਤੇ ਕੀਤਾ ਅਜਿਹਾ ਕੰਮ , ਲੋਕ ਦੇਖ ਕੇ ਹੋਏ ਹੈਰਾਨ ਦੱਸ ਦੇਈਏ ਕਿ ਦੋਹਾ ਵਿੱਚ ਹਾਲ ਹੀ ਵਿੱਚ ਸਮਾਪਤ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੁਤੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਜਿੱਥੇ ਉਹ 100 ਮੀਟਰ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੀ ਸੀ। ਉਹ 11.48 ਸਕਿੰਟ ਦੇ ਨਿਰਾਸ਼ਾਜਨਕ ਸਮੇਂ ਨਾਲ ਆਪਣੀ ਹੀਟ 'ਚ ਸੱਤਵੇਂ ਸਥਾਨ 'ਤੇ ਰਹੀ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫਾਈਨਲ ਵਿੱਚ 11.25 ਸਕਿੰਟਾਂ ਦੇ ਸਮੇਂ ਨਾਲ ਸੋਨ ਤਮਗਾ ਆਪਣੀ ਝੋਲੀ 'ਚ ਪਾ ਲਿਆ ਅਤੇ ਅਰਚਨਾ ਸੁਸਿੰਦਰਨ ਅਤੇ ਹਿਮਾਸ਼੍ਰੀ ਰਾਏ ਨੂੰ ਪਿੱਛੇ ਛੱਡਿਆ। -PTCNews

Related Post