ਮਿਡ-ਡੇ-ਮੀਲ ਦੀ ਛੇ ਜ਼ਿਲ੍ਹਿਆਂ 'ਚ ਕੀਤੀ ਸਪਲਾਈ ਬੰਦ

By  Joshi August 9th 2018 02:55 PM -- Updated: August 12th 2018 10:22 AM

ਬੱਚਿਆਂ ਨੂੰ ਸਕੂਲ ਵਿੱਚ ਵਰਤਾਈ ਜਾਂਦੀ ਮਿਡ-ਡੇ ਮੀਲ ਦੀ ਛੇ ਜ਼ਿਲ੍ਹਿਆਂ ਵਿੱਚ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਖਾਣਾ ਸਪਲਾਈ ਕਰਨ ਵਾਲੀ ਏਜੰਸੀ ਤੋਂ ਕੰਮ ਖੋਹ ਲ਼ਿਆ ਗਿਆ ਹੈ। ਪਟਿਆਲਾ ਦੇ ਲਗਭਗ ੯੩ ਦੇ ਕਰੀਬ ਸਕੂਲਾਂ ਵਿੱਚ ਇਸ ਏਜੰਸੀ ਦੁਆਰਾ ਅੰਮ੍ਰਿਤਸਰ , ਬਠਿੰਡਾ , ਮੋਹਾਲੀ, ਮੋਗਾ ਅਤੇ ਨਵਾਂਸ਼ਹਿਰ ਵਿੱਚ ਵੀ ਬੱਚਿਆਂ ਨੂੰ ਦੁਪਿਹਰ ਦਾ ਖਾਣਾ ਸਪਲਾਈ ਕਰ ਰਹੀ ਸੀ। ਤੁਹਾਨੂੰ  ਦੱਸ ਦੇਈਏ ਕਿ ਸਾਰੇ ਸਕੂਲਾਂ ਵਿੱਚ ਆਪ ਹੀ ਖਾਣਾ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ , ਇਸਦੇ ਨਾਲ ਹੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਸਾਰੇ ਡੀਈਓਜ਼ ਨੂੰ ਕੁਕਿੰਗ ਕਾਸਟ ਅਤੇ ਅਨਾਜ ਨੂੰ ਸਮੇ ਸਿਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। —PTC News

Related Post