ਤੂੜੀ ਦੇ ਸੀਜ਼ਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ, ਪਸ਼ੂ ਪਾਲਕ ਹੋਏ ਪਰੇਸ਼ਾਨ

By  Pardeep Singh April 25th 2022 03:38 PM

ਫਰੀਦਕੋਟ: ਮਹਿੰਗਾਈ ਦੀ ਮਾਰ ਹਰ ਪਾਸੇ ਪੈ ਰਹੀ ਹੈ। ਇਸ ਵਾਰ ਤੂੜੀ ਦੇ ਸੀਜ਼ਨ ਦੌਰਾਨ ਵੀ ਭਾਅ ਅਸਮਾਨ ਨੂੰ ਚੜ੍ਹੇ ਹੋਏ ਹਨ। ਪਸ਼ੂ ਪਾਲਕ ਵੀ ਪਰੇਸ਼ਾਨ ਹੋ ਰਹੇ ਹਨ। ਪਸ਼ੂ ਪਾਲਕ ਸਾਲ ਭਰ ਲਈ ਤੂੜੀ ਖ੍ਰੀਦਣ ਲਈ ਤਰਲੋ ਮੱਛੀ ਹੋ ਰਹੇ ਹਨ।ਇਹਨੀਂ ਦਿਨੀ 250 ਰੁਪਏ ਪ੍ਰਤੀ ਕੁਇੰਟਲ ਮਿਲਣ ਵਾਲੀ ਤੂੜੀ ਇਸ ਵਾਰ 800 ਰੁਪਏ ਪ੍ਰਤੀ ਕਇੰਟਲ ਤੋਂ ਪਾਰ ਜਾ ਚੁੱਕੀ ਹੈ, ਜਿਸ ਕਾਰਨ ਸ਼ਹਿਰਾਂ ਵਿਚ 2/4 ਪਸੂ ਰੱਖ ਕੇ ਅਤੇ ਉਹਨਾਂ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਘਰਾਂ ਦਾ ਗੁਜਾਰਾ ਕਰਨ ਵਾਲੇ ਬੇਜਮੀਨੇ ਪਸੂ ਪਾਲਕਾਂ ਨੂੰ ਹੁਣ ਆਪਣਾਂ ਕਾਰੋਬਾਰ ਬੰਦ ਹੁੰਦਾ ਦਿਖਾਈ ਦੇ ਰਿਹਾ।

ਫਰੀਦਕੋਟ ਦੇ ਸਮੂਹ ਪਸ਼ੂ ਪਾਲਕ ਇਕੱਠੇ ਹੋ ਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮਿਲੇ ਅਤੇ ਤੂੜੀ ਦੇ ਅਸਮਾਨੀ ਚੜ੍ਹ ਰਹੇ ਰੇਟਾਂ ਨੂੰ ਨੱਥ ਪਾਉਣ ਅਤੇ ਫੈਕਟਰੀਆ ਵਿਚ ਤੂੜੀ ਵਿਕਣ ਲਈ ਜਾਣ ਤੇ ਰੋਕ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆ ਪਸੂ ਪਾਲਕਾਂ ਨੇ ਕਿਹਾ ਕਿ ਫਰੀਦਕੋਟ ਸਹਿਰ ਵਿਚ ਇਹਨੀਂ ਦਿਨੀ ਪਸੂ ਪਾਲਕਾਂ ਨੂੰ ਤੂੜੀ ਮਿਲਣ ਵਿਚ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸੀਜਨ ਦੇ ਦਿਨਾਂ ਵਿਚ ਉਹਨਾਂ ਨੂੰ ਤੂੜੀ ਮਹਿਜ 250 ਰੁਪਏ ਤੋਂ 300 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦੀ ਸੀ ਪਰ ਇਸਵਾਰ ਸੀਜਨ ਦੇ ਦਿਨਾਂ ਵਿਚ ਵੀ ਉਹਨਾਂ ਨੂੰ ਕਰੀਬ 800 ਤੋਂ 900 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੀ ਤੂੜੀ ਨਹੀਂ ਮਿਲ ਰਹੀ।ਉਹਨਾਂ ਕਿਹਾ ਕਿ ਉਹਨਾਂ ਕੋਲ ਜਮੀਨਾਂ ਨਹੀਂ ਹਨ ਉਹ ਬੇਰੁਜਗਾਰ ਲੋਕ ਹਨ ਅਤੇ 2/4 ਪਸੂ ਰੱਖ ਕੇ ਦੁੱਧ ਦਾ ਕਾਰੋਬਾਰ ਕਰ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਹੁਣ ਉਹਨਾਂ ਨੂੰ ਲਗਦਾ ਕਿ ਇੰਨੇ ਮਹਿੰਗੇ ਭਾਅ ਤੂੜੀ ਖ੍ਰੀਦ ਕਿ ਉਹਨਾਂ ਨੂੰ ਦੁੱਧ ਵਿਚੋਂ ਕੁਝ ਵੀ ਨਹੀਂ ਬਚ ਰਿਹਾ ਹੈ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੂੰ ਪਸੂ ਪਾਲਕ ਭਰਾ ਮਿਲੇ ਸਨ ਇਹਨਾਂ ਦੀ ਸਮੱਸਿਆ ਬੜੀ ਅਹਿਮ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਪਜਾਬ ਵਿਚੋਂ ਤੂੜੀ ਜਿਥੇ ਬਾਹਰਲੇ ਸੂਬਿਆ ਵਿਚ ਜਾ ਰਹੀ ਹੈ ਉਥੇ ਹੀ ਇਹ ਤੂੜੀ ਪਤਾ ਚੱਲਿਆ ਕਿ ਸਮੁੰਦਰ ਰਾਸਤੇ ਵਿਦੇਸ਼ਾ ਨੂੰ ਵੀ ਜਾ ਹੀ ਹੈ ਜਿਸ ਕਾਰਨ ਪੰਜਾਬ ਅੰਦਰ ਲੋਕਾਂ ਨੂੰ ਤੂੜੀ ਦੀ ਘਾਟ ਪੈ ਰਹੀ ਹੈ। ਉਹਨਾਂ ਚਿੰਤਾ ਪ੍ਰਗਟਾਈ ਕਿ ਜੇਕਰ ਸੀਜਨ ਦੇ ਦਿਨ ਵਿਚ ਤੂੜੀ ਇਨੀਂ ਮਹਿੰਗੀ ਹੈ ਤਾਂ ਸਿਆਲ ਦੇ ਦਿਨਾਂ ਵਿਚ ਤੂੜੀ ਪਸੂ ਪਾਲਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।

-PTC News

Related Post