Wed, Sep 23, 2026
Whatsapp

ਅਨੋਖਾ ਵਿਆਹ : ਲਾੜੀ ਬਰਾਤ ਲੈ ਕੇ ਆਈ ਲਾੜੇ ਨੂੰ ਵਿਆਹੁਣ ਲਈ, ਖੜ੍ਹ-ਖੜ੍ਹ ਵੇਖਣ ਲੋਕ

Reported by:  PTC News Desk  Edited by:  Pardeep Singh -- April 25th 2022 02:59 PM
ਅਨੋਖਾ ਵਿਆਹ : ਲਾੜੀ ਬਰਾਤ ਲੈ ਕੇ ਆਈ ਲਾੜੇ ਨੂੰ ਵਿਆਹੁਣ ਲਈ, ਖੜ੍ਹ-ਖੜ੍ਹ ਵੇਖਣ ਲੋਕ

ਅਨੋਖਾ ਵਿਆਹ : ਲਾੜੀ ਬਰਾਤ ਲੈ ਕੇ ਆਈ ਲਾੜੇ ਨੂੰ ਵਿਆਹੁਣ ਲਈ, ਖੜ੍ਹ-ਖੜ੍ਹ ਵੇਖਣ ਲੋਕ

ਮੋਗਾ: ਕਸਬਾ ਬਾਘਾ ਪੁਰਾਣਾ ਸਥਿਤ ਨਾਮ ਚਰਚਾ ਘਰ ਵਿਖੇ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਜਦੋਂ ਇੱਕ ਲੜਕੀ ਬਰਾਤ ਲੈ ਕੇ ਨਾਮ ਚਰਚਾ ਘਰ ਵਿਚੋਂ ਇਕ ਲੜਕੀ ਨੂੰ ਵਿਆਹ ਕੇ ਆਪਣੇ ਘਰ ਲੈ ਗਈ।ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਰਿਵਾਰਾਂ ਨੇ ਭਰਵੀਂ ਖ਼ੁਸ਼ੀ ਦਾ ਇਜ਼ਹਾਰ ਕੀਤਾ।
 ਤੁਹਾਨੂੰ ਦੱਸ ਦੇਈਏ ਕਿ ਲੜਕੀ ਦਾ ਨਾ ਕੋਈ ਭਰਾ ਅਤੇ ਨਾ ਹੀ ਪਿਤਾ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਸੀ। ਲੜਕੀ ਸੰਦੀਪ ਕੌਰ ਜੋ ਨਾਮ ਚਰਚਾ ਘਰ ਬਾਘਾ ਪੁਰਾਣਾ ਵਿੱਚ ਬਰਾਤ ਲੈ ਕੇ ਆਈ  ਲੜਕੀ ਨੇ ਸਾਰੀਆਂ ਰਸਮਾ ਲੜਕਿਆਂ ਵਾਂਗ ਨਿਭਾਈਆਂ।
ਲੜਕੀ  ਫੁਲਕਾਰੀ ਦੇ ਥੱਲੇ ਕਿਰਪਾਨ ਲੈ ਕੇ ਨਾਮ ਚਰਚਾ ਘਰ ਪੁੱਜੀ,  ਜਿੱਥੇ ਆਪਣੇ ਲਾੜੇ ਮਨਪ੍ਰੀਤ ਸਿੰਘ ਨਾਲ ਵੱਖਰੋਂ -ਵੱਖਰੇ ਅੰਦਾਜ਼ ਵਿੱਚ ਤਸਵੀਰਾਂ ਵੀ ਖਿਚਵਾਈਆਂ ਅਤੇ  ਇਸ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਵੱਡੀ ਗਿਣਤੀ ਵਿੱਚ ਨਾਮ ਚਰਚਾ ਘਰ ਸੰਗਤਾਂ ਵੀ ਇਕੱਤਰ ਹੋਈਆਂ। ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਲੜਕੀ ਸੰਦੀਪ ਕੌਰ ਦੀ ਮਾਤਾ ਕੁਲਦੀਪ ਕੌਰ ਦੀ ਮੰਗ ਸੀ ਕਿ ਸਾਨੂੰ ਘਰ ਰਹਿਣ ਵਾਲਾ ਹੀ ਜਵਾਈ ਚਾਹੀਦਾ ਹੈ ਕਿਉਂਕਿ ਮਾਤਾ ਕੁਲਦੀਪ ਕੌਰ ਦੀਆਂ ਸਿਰਫ਼ ਦੋ ਬੇਟੀਆਂ ਸਨ।  ਇੱਕ ਵਿਆਹੀ ਹੋਈ ਸੀ ਅਤੇ ਦੂਸਰੀ ਦੀ ਸ਼ਾਦੀ ਕਰਵਾਈ ਗਈ। ਜਦੋਂ ਅਸੀਂ ਲੜਕੇ ਮਨਪ੍ਰੀਤ ਸਿੰਘ ਘੋਲੀਆ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਪ੍ਰੇਮੀ ਵੀਰਾਂ ਤੇ ਭੈਣਾਂ ਨੇ ਇਕੱਤਰ ਹੋ ਕੇ ਇੱਕ ਸਾਦਾ ਵਿਆਹ ਦਾ ਪ੍ਰੋਗਰਾਮ ਕੀਤਾ।
-PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK