ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨ ਅਪਣਾਉਣਗੇ ਇਹ ਨਵਾਂ ਤਰੀਕਾ

By  Joshi October 17th 2018 02:12 PM

ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨ ਅਪਣਾਉਣਗੇ ਇਹ ਨਵਾਂ ਤਰੀਕਾ, ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ, ਜਿਸ ਦੌਰਾਨ ਪਰਾਲੀ ਸਾੜਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਵਿੱਚ ਅੱਜ ਵੀ ਪਰਾਲੀ ਸਾੜੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲੇ ਕਿਸਾਨਾਂ ਅੱਗੇ ਕੰਮ ਕਰਦੇ ਨਹੀਂ ਜਾਪ ਰਹੇ। ਇਸ ਦੌਰਾਨ ਪੰਜਾਬ ਸਰਕਾਰ ਨਾ ਤਾਂ ਪਰਾਲੀ ਨੂੰ ਅੱਗ ਲਗਾਉਣ ਦਿੰਦੀ ਹੈ, ਅਤੇ ਨਾ ਹੀ ਉਹਨਾਂ ਨੂੰ ਇਸ ਦਾ ਮੁਆਵਜ਼ਾ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸਾਨ ਪਰਾਲੀ ਨੂੰ ਸਾੜਨ ਦਾ ਨਵਾਂ ਢੰਗ ਅਪਨਾਉਣ ਜਾ ਰਹੇ ਹਨ। ਇਸ ਮੌਕੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਦੁਸਹਿਰੇ 'ਤੇ ਪਰਾਲੀ ਦੇ ਰਾਵਣ ਸਾੜਨਗੇ। ਹੋਰ ਪੜ੍ਹੋ: ਇਸ ਤਾਰੀਖ ਨੂੰ ਨਹੀਂ ਚੱਲਣਗੀਆਂ ਰੇਲਾਂ, ਵੱਡੇ ਰੇਲ ਰੋਕੂ ਅੰਦੋਲਨ ਦੀ ਤਿਆਰੀ ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਹਾਨੇ ਨਾਲ ਦੁਸਹਿਰਾ ਵੀ ਮਨਾਇਆ ਜਾਵੇਗਾ ਅਤੇ ਪਰਾਲੀ ਦਾ ਬੰਦੋਬਸਤ ਵੀ ਹੋ ਜਾਵੇਗਾ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਫਸਲ ਦੀ ਬਿਜਾਈ ਕੁਝ ਸਮੇਂ ਤੱਕ ਸ਼ੁਰੂ ਹੋਣ ਵਾਲੀ ਹੈ, ਜਿਸ ਦੌਰਾਨ ਕਿਸਾਨ ਪਰਾਲੀ ਸੰਭਾਲਣ ਵਿੱਚ ਜੁਟ ਜਾਣਗੇ ਤਾਂ ਬਿਜਾਈ ਦਾ ਸਮਾਂ ਲੇਟ ਹੋ ਜਾਵੇਗਾ। ਜਿਸ ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ। —PTC News

Related Post