ਵਿਦਿਆਰਥੀ ਜਥੇਬੰਦੀ ਪੀਪੀਐਸਓ ਆਗੂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ 'ਚ ਹੋਏ ਸ਼ਾਮਿਲ

By  Shanker Badra August 13th 2018 04:54 PM

ਵਿਦਿਆਰਥੀ ਜਥੇਬੰਦੀ ਪੀਪੀਐਸਓ ਆਗੂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ 'ਚ ਹੋਏ ਸ਼ਾਮਿਲ:ਵਿਦਿਆਰਥੀ ਜਥੇਬੰਦੀ ਪੀਪੀਐਸਓ ਦੇ ਮੋਢੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਪਾਰਟੀ ਦਫ਼ਤਰ ਵਿਚ ਸਾਬਕਾ ਮੰਤਰੀ ਅਤੇ ਯੂਥ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ।

ਕੈਪਟਨ ਨੂੰ ਪਾਰਟੀ ਲਈ 'ਸਰਮਾਇਆ' ਕਹਿ ਕੇ ਉਹਨਾਂ ਦਾ ਸਵਾਗਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ 'ਘਰ-ਘਰ ਰੁਜ਼ਗਾਰ' ਦੇ ਵਾਅਦੇ ਕਰਕੇ ਨੌਜਵਾਨਾਂ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ ਸੀ ਪਰੰਤੂ ਹੁਣ ਉਹ ਸਾਰੇ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ।ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਚੋਣਾਂ ਵੇਲੇ ਪੰਜਾਬ ਦੇ ਨੌਜਵਾਨਾਂ ਦੀਆਂ ਵੋਟਾਂ ਲੈਣ ਲਈ ਕਾਂਗਰਸ ਨੇ ਉਹਨਾਂ ਨੂੰ ਝੂਠੇ ਸੁਫਨੇ ਵਿਖਾਏ ਸਨ।

ਇੱਥੇ ਦੱਸਣਯੋਗ ਹੈ ਕਿ ਕੈਪਟਨ ਨੇ 2015 ਵਿਚ ਇੱਕ ਗੈਰ-ਸਿਆਸੀ ਵਿਦਿਆਰਥੀ ਜਥੇਬੰਦੀ ਖੜੀ ਕੀਤੀ ਸੀ ਅਤੇ ਉਸ ਸਮੇਂ ਤੋਂ ਹੀ ਪੀਪੀਐਸਓ ਪੰਜਾਬ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜਦੀ ਆ ਰਹੀ ਹੈ ਅਤੇ ਇਹ ਜਥੇਬੰਦੀ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਵੋਟਾਂ ਲੈ ਕੇ ਆਪਣਾ ਕਾਰਗੁਜ਼ਾਰੀ ਸੁਧਾਰਦੀ ਆ ਰਹੀ ਹੈ।ਇਸ ਤਰ੍ਹਾਂ ਬਹੁਤ ਥੋੜੇ ਸਮੇਂ ਵਿਚ ਪੀਪੀਐਸਓ ਨੇ ਵਿਦਿਆਰਥੀ ਰਾਜਨੀਤੀ ਵਿਚ ਕਾਫੀ ਕੱਦ ਕੱਢ ਲਿਆ ਹੈ।

ਭਾਵੇਂਕਿ ਪੰਜਾਬ ਵਿਚ ਵਿਦਿਆਰਥੀ ਯੂਨੀਅਨ ਚੋਣਾਂ ਅਜੇ ਹੋਈਆਂ ਨਹੀਂ ਹਨ ਪਰੰਤੂ ਕੈਪਟਨ ਨੇ ਪੂਰੇ ਪੰਜਾਬ ਅੰਦਰ ਆਪਣੀ ਜਥੇਬੰਦੀ ਦੀਆਂ ਇਕਾਈਆਂ ਕਾਇਮ ਕਰ ਲਈਆਂ ਹਨ।ਇਸ ਜਥੇਬੰਦੀ ਦਾ ਵਧੇਰੇ ਪ੍ਰਭਾਵ ਪਟਿਆਲਾ, ਸੰਗਰੂਰ, ਬਠਿੰਡਾ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲਿਆਂ ਵਿਚ ਹੈ।ਅੱਜ ਕੈਪਟਨ ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਸਮੇਂ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।

-PTCNews

Related Post