'ਸੁਖਬੀਰ @ 7' ਨੂੰ ਮਿਲ ਰਿਹਾ ਭਰਵਾ ਹੁੰਗਾਰਾ; 'ਸਹਿਤ ਸੰਭਾਲ' ਰਿਹਾ ਛੇਵੇਂ ਭਾਗ ਦਾ ਮੁੱਖ ਵਿਸ਼ਾ

By  Jasmeet Singh February 7th 2022 12:47 PM -- Updated: February 9th 2022 01:22 PM

ਮੋਹਾਲੀ (ਐਪੀਸੋਡ 6): ਕੋਵਿਡ ਦੀ ਵਾਪਸੀ ਮਗਰੋਂ ਅਤੇ ਵਧਦੇ ਕੋਰੋਨਾ ਦੇ ਕੇਸਾਂ ਨੂੰ ਵੇਖਦਿਆਂ ਚੋਣ ਕਮਿਸ਼ਨ ਵਲੋਂ ਜਨਤਕ ਰੈਲੀਆਂ ਅਤੇ ਇਕੱਠ 'ਤੇ ਨਿਯਮਿਤ ਪਾਬੰਦੀ ਲਾਈ ਗਈ ਸੀ। ਜਿਸਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜ਼ਿਮੀਦਾਰੀ ਨੂੰ ਸਮਝਦਿਆਂ ਲੋਕਾਂ ਨਾਲ ਰੂਬਰੂ ਹੋਣ ਲਈ ਇੱਕ ਖ਼ਾਸ ਸ਼ੋਅ ਦਾ ਆਗਾਜ਼ ਕੀਤਾ 'ਸੁਖਬੀਰ @ 7' ਜਿਸ ਅਧੀਨ ਮੁੱਖ ਅਕਾਲੀ ਆਗੂ ਦੇ ਨਾਲ ਮਾਹਿਰਾਂ ਦੀ ਟੀਮ ਅਤੇ ਆਮ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਵਿਜ਼ਨ ਬਾਰੇ ਜਨਣ ਨੂੰ ਮਿਲਦਾ ਹੈ। ਦੱਸਣਯੋਗ ਹੈ ਕਿ ਇਸ ਸ਼ੋਅ ਦੇ 6 ਐਪੀਸੋਡ ਆ ਚੁੱਕੇ ਨੇ ਅਤੇ ਲੋਕਾਂ ਵਲੋਂ ਇਸ ਸ਼ੋਅ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ALSO READ IN ENGLISH: Sukhbir @7: SAD promises medical college in every district ਇਹ ਵੀ ਪੜ੍ਹੋ: ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਪਿਛਲੇ ਐਪੀਸੋਡ ਦਾ ਮੁੱਖ ਵਿਸ਼ਾ ਰਿਹਾ 'ਸਿਹਤ ਸੰਭਾਲ' ਜਿਸ ਵਿੱਚ ਡਾ. ਕੇ.ਐਸ. ਕੁਲਾਰ, ਐਮੀਨੈਂਟ ਬੈਰੀਅਰ ਟ੍ਰਿਕ ਸਰਜਨ ਅਤੇ ਡਾ. ਗੁਰਵਿੰਦਰ ਮੋਹਨ, ਪ੍ਰੋਫੈਸਰ ਅਤੇ ਐਚਓਡੀ, ਸ੍ਰੀ ਗੁਰੂ ਰਾਮ ਦਾਸ ਜੀ ਮੈਡੀਕਲ ਕੋਲੇਜ ਅੰਮ੍ਰਤਿਸਰ ਸੱਦੇ ਗਏ ਮਾਹਿਰ ਸਨ। ਇਸ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਬਿਮਾਰੀ ਆਈ 'ਤੇ ਸਾਡੇ ਸਾਰੇ ਮੈਡੀਕਲ ਸਿਸਟਮ ਨੂੰ ਫੇਲ ਸਾਬਿਤ ਕਰ ਦਿੱਤਾ। ਉਨ੍ਹਾਂ ਕਿਹਾ "ਕੋਵਿਡ ਬਿਮਾਰੀ ਨੇ ਪੂਰੀ ਦੁਨੀਆ ਨੂੰ ਸਿਖਾਤਾ ਕਿ ਜਿਹੜਾ ਮੈਡੀਕਲ ਸਿਸਟਮ ਅੱਜ ਦੁਨੀਆਂ ਵਿੱਚ ਹੈ ਉਹ ਪੂਰਾ ਨਹੀਂ ਹੈ। ਤੁਸੀਂ ਦੇਖੋ ਜਿਹੜਾ ਅਸੀਂ ਸੋਚਦੇ ਸੀ ਕਿ ਹਸਪਤਾਲ ਬਣ ਚੁੱਕੇ ਨੇ ਤੇ ਇੱਕ ਬਿਮਾਰੀ ਆਈ 'ਤੇ ਸਾਰਾ ਫੇਲ ਕਰਤਾ। ਤੁਸੀਂ ਦੇਸ਼ 'ਚ ਵੇਖੋ ਤੇ ਸਾਡੇ ਸੂਬੇ 'ਚ ਵੇਖੋ, ਖਾਸ ਕਰਕੇ ਸਾਡੇ ਸੂਬੇ 'ਚ ਵੇਖੋਂਗੇ 'ਤੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਰੇਸ਼ੋ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ।" ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਦਵਾਈਆਂ ਉਪਲਬਧ ਨਹੀਂ ਸਨ ਜੇ ਸੀ ਤੇ ਕਲਾ ਬਾਜ਼ਾਰੀ 'ਚ ਮਿਲ ਰਹੀਆਂ ਸਨ। ਉਨ੍ਹਾਂ ਕਿਹਾ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਸੀ ਅਮਰੀਕਾ ਤੋਂ ਲੈ ਕੇ ਇਥੇ ਵੀ ਆਕਸੀਜਨ ਸਿਲੰਡਰ ਉਪਲਬਧ ਨਹੀਂ ਸਨ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਦਾ ਕਹਿਣਾ ਸੀ ਕਿ ਸਭ ਕੁਝ ਬਾਅਦ ਵਿੱਚ ਬਣ ਸਕਦਾ ਪਰ ਸਭ ਤੋਂ ਅਹਿਮ ਹਨ ਹਸਪਤਾਲ ਕਿਉਂਕਿ ਅਮੀਰ ਨੇ ਵੀ ਇਲਾਜ ਕਰਵਾਉਣਾ ਅਤੇ ਗਰੀਬ ਨੇ ਵੀ। ਉਨ੍ਹਾਂ ਕਿਹਾ ਕਿ ਬੰਦੇ ਦੀ ਜਾਨ ਸਭ ਤੂੰ ਕੀਮਤੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਜਾਨ ਹੀ ਚਲੀ ਗਈ 'ਤੇ ਬਾਕੀ ਸੜਕਾਂ ਅਤੇ ਸਕੂਲਾਂ ਵਰਗੇ ਵਿਕਾਸ ਦੀ ਕੀ ਕੀਮਤ ਰਹਿ ਗਈ। ਆਪਣੀ ਵਿਕਾਸ ਨੀਤੀ ਨੂੰ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਜ਼ਿਲਿਆਂ ਵਿੱਚ ਸਭ ਤੋਂ ਪਹਿਲਾਂ ਇੱਕ ਮੈਡੀਕਲ ਕਾਲਜ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦਾ ਸਭ ਤੋਂ ਵੱਧ ਫਾਇਦਾ ਇਹ ਹੈ ਕਿ ਉਥੇ ਹਰ ਬਿਮਾਰੀ ਦੀ ਪੜ੍ਹਾਈ ਹੋਵੇਗੀ ਜਿਸ ਲਈ ਹਰ ਬਿਮਾਰੀ ਦਾ ਡਾਕਟਰ ਵੀ ਉਪਲਬਧ ਰਹੇਗਾ। ਇਸ ਦੌਰਾਨ ਡਾ. ਕੇ.ਐਸ. ਕੁਲਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਸੱਭ ਤੋਂ ਪਹਿਲਾਂ 'ਹੈਲਥ ਕਾਰਡ' ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ 'ਭਾਈ ਘਨੱਈਆ ਸਕੀਮ ਤਹਿਤ' ਜਾਰੀ ਕੀਤੇ ਗਏ ਸਨ ਜਿਸਤੋਂ ਸਿਖਿਆ ਲੈ ਕੇ ਕੇਂਦਰ ਨੇ ਆਯੂਸ਼ਮਾਨ ਸਕੀਮ ਦਾ ਆਗਾਜ਼ ਕੀਤਾ ਸੀ। ਇਹ ਵੀ ਪੜ੍ਹੋ: 'ਆਪ' ਉਮੀਦਵਾਰ ਕੁਲਵੰਤ ਸਿੰਘ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਨੂੰ ਇੱਕ ਮੈਡੀਕਲ ਹੈਲਥ ਐਂਡ ਐਡੂਕੇਸ਼ਨ ਟੂਰਿਜ਼ਮ ਵਿੱਚ ਬਦਲਣ ਦੀ ਲੋੜ ਹੈ ਤਾਂ ਜੋ ਦੂਜੇ ਸੂਬਿਆਂ 'ਚੋਂ ਲੋਕ ਪੰਜਾਬ ਵਿੱਚ ਆਉਣ 'ਤੇ ਆਪਣਾ ਇਲਾਜ ਕਰਵਾ ਸਕਣ 'ਤੇ ਸਿਹਤਯਾਬੀ ਮਗਰੋਂ ਹਸਦੇ ਹਸਦੇ ਆਪਣੇ ਘਰੇ ਪਰਤ ਸਕਣ। -PTC News

Related Post