ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ , ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ
ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ ,ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ:ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਰਿਹਾਇਸ਼ 'ਤੇ ਕੀਰਤਨ ਦਰਬਾਰ ਕਰਵਾਇਆ ਗਿਆ ਸੀ।ਇਸ ਕੀਰਤਨ ਦਰਬਾਰ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ,ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਵੀ ਕੀਰਤਨ ਦਰਬਾਰ ਵਿਚ ਹਾਜ਼ਰੀ ਭਰੀ ਹੈ।ਇਸ ਸਮਾਗਮ ਦੌਰਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਬੱਚੇ ਸੈਲਫ਼ੀ ਲੈਂਦੇ ਨਜ਼ਰ ਆਏ ਹਨ।ਇਸ ਦੇ ਨਾਲ ਹੀ ਬਿਕਰਮਜੀਤ ਮਜੀਠੀਆ ਦੇ ਦੋਵੇਂ ਬੱਚਿਆਂ ਨੂੰ ਵੀ ਮੋਦੀ 'ਜੱਫੀ' ਪਾਉਂਦੇ ਨਜ਼ਰ ਆਏ ਹਨ।ਦੱਸ ਦੇਈਏ ਕਿ ਸੁਖਬੀਰ ਬਾਦਲ ਦੀਆਂ ਦੋਵੇਂ ਬੇਟੀਆਂ ਅਤੇ ਬੇਟਾ ਪ੍ਰਧਾਨ ਮੰਤਰੀ ਨਾਲ ਸੈਲਫ਼ੀ ਲੈ ਰਹੇ ਸਨ ਤਾਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਬੀਬੀ ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਤੁਹਾਡਾ ਬਹੁਤ ਧੰਨਵਾਦ ਨਰੇਂਦਰ ਮੋਦੀ ਜੀ। ਤੁਹਾਡੇ ਨਾਲ ਇਹ ਪਿਆਰੀ ਜਿਹੀ ਸੈਲਫ਼ੀ ਲੈ ਕੇ ਮੇਰੇ ਬੱਚੇ ਫੁੱਲੇ ਨਹੀਂ ਸਮਾ ਰਹੇ ਸੀ ਅਤੇ ਤੁਹਾਡੇ ਨਾਲ ਗੱਲਾਂ ਕਰਕੇ ਮੇਰੇ ਨੰਨ੍ਹੇ ਮੁੰਨੇ ਭਤੀਜਿਆਂ ਨੇ ਵੀ ਬੜਾ ਅਨੰਦ ਮਾਣਿਆ।ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾ ਸ਼ੁਕਰਵਾਰ ਨੂੰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਘਰ ਕਰਵਾਏ ਗਏ ਸਮਾਗਮ ਵਿੱਚ ਹਾਜਰੀ ਲਗਾਉਣ ਪਹੁੰਚੇ ਸਨ।ਇਸ ਮੌਕੇ ਉਨ੍ਹਾਂ ਗੁਰਬਾਣੀ-ਕੀਰਤਨ ਦਾ ਸਰਵਣ ਕੀਤਾ।