ਜ਼ਿਲਾ ਮੋਹਾਲੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਹਨ ਐਨ.ਕੇ ਸ਼ਰਮਾ:ਸੁਖਬੀਰ ਬਾਦਲ

By  Shanker Badra January 3rd 2018 06:58 PM -- Updated: January 3rd 2018 07:19 PM

ਜ਼ਿਲਾ ਮੋਹਾਲੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਹਨ ਐਨ ਕੇ ਸ਼ਰਮਾ:ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੱਸਿਆ ਹੈ ਕਿ ਐਨ.ਕੇ ਸ਼ਰਮਾ ਪੂਰੇ ਜ਼ਿਲੇ ਮੋਹਾਲੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਹਨ।ਜ਼ਿਲਾ ਮੋਹਾਲੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਹਨ ਐਨ.ਕੇ ਸ਼ਰਮਾ:ਸੁਖਬੀਰ ਬਾਦਲਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਬਾਕੀ ਸ਼ਹਿਰ ਜਿਵੇਂ ਜ਼ੀਰਕਪੁਰ,ਡੇਰਾਬੱਸੀ, ਲਾਲੜੂ, ਖਰੜ, ਨਵਾਂ ਗਾਉਂ ਅਤੇ ਮੋਹਾਲੀ ਦੇ ਪ੍ਰਧਾਨ ਸਿੱਧੇ ਤੌਰ ਤੇ ਐਨ.ਕੇ ਸ਼ਰਮਾ ਦੇ ਅਧੀਨ ਹੋਣਗੇ।ਜ਼ਿਲਾ ਮੋਹਾਲੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਹਨ ਐਨ.ਕੇ ਸ਼ਰਮਾ:ਸੁਖਬੀਰ ਬਾਦਲਉਹਨਾਂ ਕਿਹਾ ਕਿ ਸਾਰੇ ਸ਼ਹਿਰਾਂ ਦੇ ਪ੍ਰਧਾਨਾਂ ਦੇ ਨਿਯੁਕਤੀ ਪੱਤਰ ਵੀ ਸ੍ਰੀ ਸ਼ਰਮਾ ਵੱਲੋਂ ਜਾਰੀ ਕੀਤੇ ਜਾਣਗੇ।

-PTCNews

Related Post