ਸੁਖਬੀਰ ਬਾਦਲ ਨੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ

By  Shanker Badra May 18th 2019 10:11 PM -- Updated: May 19th 2019 12:27 PM

ਸੁਖਬੀਰ ਬਾਦਲ ਨੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਅਤੇ ਸੂਬੇ ਅੰਦਰ ਲੋਕਤੰਤਰ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿਚ ਜਾ ਕੇ ਆਪਣੇ ਵੋਟ ਦੀ ਵਰਤੋਂ ਕਰਨ ਤਾਂ ਕਿ ਵਿਕਾਸ, ਸਮਾਜ ਭਲਾਈ ਅਤੇ ਖੁਸ਼ਹਾਲੀ ਦਾ ਇਹ ਸਫਰ ਨਿਰਵਿਘਨ ਜਾਰੀ ਰਹਿ ਸਕੇ। [caption id="attachment_296857" align="aligncenter" width="300"]Sukhbir Singh Badal Democracy and Community Sharing Appeal to the People ਸੁਖਬੀਰ ਬਾਦਲ ਨੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ[/caption] ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਸੇਵਾ ਵਾਸਤੇ ਲੋਕ-ਪੱਖੀ ਮੁੱਦਿਆਂ ਦੀ ਸਿਆਸਤ ਕਰਨੀ ਚਾਹੀਦੀ ਹੈ ਅਤੇ ਸਿਆਸੀ ਫਾਇਦਿਆਂ ਲਈ ਲੋਕਾਂ ਦੀਆਂ ਭਾਵਨਾਵਾਂ ਦਾ ਸੋਸ਼ਣ ਕਰਨ ਵਾਲੇ ਝੂਠੇ ਪ੍ਰਾਪੇਗੰਡੇ ਤੋਂ ਦੂਰ ਰਹਿਣਾ ਚਾਹੀਦਾ ਹੈ। [caption id="attachment_296854" align="aligncenter" width="300"]Sukhbir Singh Badal Democracy and Community Sharing Appeal to the People ਸੁਖਬੀਰ ਬਾਦਲ ਨੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ[/caption] ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਮਾਜ ਭਲਾਈ ਦੀਆਂ ਨੀਤੀਆਂ ਜਿਵੇਂ ਅਨਾਜ ਅਤੇ ਦੂਜੀਆਂ ਸਬਸਿਡੀਆਂ, ਪੈਨਸ਼ਨਾਂ, ਖਾਸ ਕਰਕੇ ਗਰੀਬਾਂ ਅਤੇ ਦਲਿਤਾਂ ਲਈ ਵਜ਼ੀਫਿਆਂ ਨੂੰ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਲੋਕਾਂ ਸਾਡੇ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਹਨ, ਜਿਹਨਾਂ ਨੂੰ ਸਰਕਾਰੀ ਮੱਦਦ ਦੀ ਲੋੜ ਹੈ।ਉਹਨਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੂਬੇ ਅੰਦਰ ਵਿਕਾਸ ਕਾਰਜ ਅਤੇ ਸਮਾਜ ਭਲਾਈ ਦੀਆਂ ਗਤੀਵਿਧੀਆਂ ਕਿਸੇ ਵੀ ਬਹਾਨੇ ਨਾਲ ਰੋਕੀਆਂ ਨਾ ਜਾਣ। [caption id="attachment_296856" align="aligncenter" width="300"]Sukhbir Singh Badal Democracy and Community Sharing Appeal to the People ਸੁਖਬੀਰ ਬਾਦਲ ਨੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਕੀਤੀ ਅਪੀਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਅਤੇ ਫਿਰੋਜ਼ਪੁਰ ਹਲਕਿਆਂ ‘ਚ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਮੰਗ ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤਮਈ ਸੰਬੰਧ ਚਾਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੀ ਅਗਵਾਈ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦੇ ਹੱਥਾਂ ਵਿਚ ਹੋਵੇਗੀ ਤਾਂ ਹੀ ਸਾਡੀਆਂ ਸਰਹੱਦਾਂ ਉੱਤੇ ਸ਼ਾਂਤੀ ਹੋ ਸਕਦੀ ਹੈ, ਕਿਉੁਂਕਿ ਜਿਸ ਦੇਸ਼ ਦਾ ਆਗੂ ਨਿਰਣਾਇਕ ਅਤੇ ਸਪੱਸ਼ਟ ਸੋਚ ਵਾਲਾ ਹੁੰਦਾ ਹੈ, ਉਸ ਨਾਲ ਕੋਈ ਪੰਗਾ ਲੈਣ ਦੀ ਜੁਅਰਤ ਨਹੀਂ ਕਰਦਾ। - PTC News

Related Post