ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ

By  Shanker Badra July 5th 2018 05:43 PM

ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿਲ੍ਹਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਉਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜ਼ਿਲ੍ਹਾ ਜਲੰਧਰ(ਦਿਹਾਤੀ) ਦਾ ਪ੍ਰਧਾਨ,ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸਰਬਜੋਤ ਸਿੰਘ ਸਾਬੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜਬੁਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਹ ਜ਼ਿਲ੍ਹਾਵਾਰ ਅਬਜਰਵਰ ਸਹਿਬਾਨ ਅਤੇ ਸਹਾਇਕ ਅਬਜਵਰ ਸਹਿਬਾਨ ਆਪਣੇ-ਆਪਣੇ ਜ਼ਿਲ੍ਹੇ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੇ ਜਥੇਂਬਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜਬੂਤ ਕਰਨਗੇ। ਸ. ਬਾਦਲ ਨੇ ਦੱਸਿਆ ਕਿ ਅੱਜ ਜਿਹਨਾਂ ਸੀਨੀਅਰ ਆਗੂਆਂ ਨੂੰ ਜ਼ਿਲ੍ਹਾਵਾਰ ਅਬਜਰਵਰ ਅਤੇ ਸਹਾਇਕ ਅਬਜਰਵਰ ਲਾਇਆ ਗਿਆ ਹੈ ਉਹਨਾਂ ਵਿੱਚ ਜ਼ਿਲ੍ਹਾ ਜਲੰਧਰ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਅਬਜਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜਰਵਰ,ਜ਼ਿਲ੍ਹਾ ਫਰੀਦਕੋਟ ਲਈ ਸੇਵਾ ਸਿੰਘ ਸੇਖਵਾਂ ਅਬਜਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਅਬਜਰਵਰ,ਜ਼ਿਲ੍ਹਾ ਫਾਜਿਲਕਾ ਲਈ ਜਨਮੇਜਾ ਸਿੰਘ ਸੇਖੋਂ ਅਬਜਰਵਰ ਅਤੇ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜਰਵਰ,ਲੁਧਿਆਣਾ ਸ਼ਹਿਰੀ ਲਈ ਡਾ. ਦਲਜੀਤ ਸਿੰਘ ਚੀਮਾ ਅਬਜਰਵਰ ਅਤੇ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਸਹਾਇਕ ਅਬਜਰਵਰ,ਜ਼ਿਲ੍ਹਾ ਸੰਗਰੂਰ ਲਈ ਸ਼ਰਨਜੀਤ ਸਿੰਘ ਢਿੱਲੋਂ ਅਬਜਰਵਰ ਅਤੇ ਐਸ.ਆਰ.ਕਲੇਰ ਸਹਾਇਕ ਅਬਜਰਵਰ,ਜ਼ਿਲ੍ਹਾ ਹੁਸ਼ਿਆਰਪੁਰ ਲਈ ਬਿਕਰਮ ਸਿੰਘ ਮਜੀਠੀਆ ਅਬਜਰਵਰ ਅਤੇ ਤਨਵੀਰ ਸਿਘ ਧਾਲੀਵਾਲ ਸਹਾਇਕ ਅਬਜਰਵਰ,ਜ਼ਿਲ੍ਹਾ ਪਟਿਆਲਾ ਲਈ ਪਰਮਿੰਦਰ ਸਿੰਘ ਢੀਂਡਸਾ ਅਬਜਰਵਰ ਅਤੇ ਵਰਦੇਵ ਸਿੰਘ ਮਾਨ ਸਹਾਇਕ ਅਬਜਰਵਰ,ਜ਼ਿਲ੍ਹਾ ਮੋਹਾਲੀ ਲਈ ਸੁਰਜੀਤ ਸਿੰਘ ਰੱਖੜਾ ਅਬਜਰਵਰ ਅਤੇ ਯਾਦਵਿੰਦਰ ਸਿੰਘ ਯਾਦੂ ਸਹਾਇਕ ਅਬਜਰਵਰ,ਜ਼ਿਲ੍ਹਾ ਪਠਾਨਕੋਟ ਲਈ ਹੀਰਾ ਸਿੰਘ ਗਾਬੜੀਆ ਨੂੰ ਅਬਜਰਵਰ, ਪੁਲਿਸ ਜਿਲਾ ਖੰਨਾ ਲਈ ਬਲਦੇਵ ਸਿੰਘ ਮਾਨ ਅਬਜਰਵਰ ਅਤੇ ਦਰਬਾਰਾ ਸਿੰਘ ਗੁਰੂ ਸਹਾਇਕ ਅਬਜਰਵਰ,ਜ਼ਿਲ੍ਹਾ ਅੰਮ੍ਰਿਤਸਰ ਲਈ ਮਨਜਿੰਦਰ ਸਿੰਘ ਸਿਰਸਾ ਅਬਜਰਵਰ ਅਤੇ ਸਰਬਜੋਤ ਸਿੰਘ ਸਾਬੀ ਸਹਾਇਕ ਅਬਜਰਵਰ, ਜ਼ਿਲ੍ਹਾ ਬਰਨਾਲਾ ਲਈ ਮਨਪ੍ਰੀਤ ਸਿੰਘ ਇਯਾਲੀ ਅਬਜਰਵਰ ਅਤੇ ਰਵੀਕਰਨ ਸਿੰਘ ਕਾਹਲੋਂ ਸਹਾਇਕ ਅਬਜਰਵਰ,ਜ਼ਿਲ੍ਹਾ ਬਠਿੰਡਾ ਲਈ ਸ਼੍ਰੀ ਐਨ.ਕੇ. ਸ਼ਰਮਾ ਅਬਜਰਵਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਹਾਇਕ ਅਬਜਰਵਰ,ਜ਼ਿਲ੍ਹਾ ਫਤਿਹਗੜ ਸਾਹਿਬ ਲਈ ਜੀਤਮਹਿੰਦਰ ਸਿੰਘ ਸਿੱਧੂ ਅਬਜਰਵਰ ਅਤੇਗੁਰਚਰਨ ਸਿੰਘ ਗਰੇਵਾਲ ਸਹਾਇਕ ਅਬਜਰਵਰ,ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਈ ਸੋਹਣ ਸਿੰਘ ਠੰਡਲ ਅਬਜਰਵਰ ਅਤੇ ਸ਼੍ਰੀ ਸਰੂਪ ਚੰਦ ਸਿੰਗਲਾ ਸਹਾਇਕ ਅਬਜਰਵਰ ਜ਼ਿਲ੍ਹਾ ਫਿਰੋਜਪੁਰ ਲਈ ਵਿਰਸਾ ਸਿੰਘ ਵਲਟੋਹਾ ਅਬਜਰਵਰ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਅਬਜਰਵਰ,ਜ਼ਿਲ੍ਹਾ ਗੁਰਦਾਸਪੁਰ ਲਈ ਹਰਮੀਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਜਿੰਦੂ ਸਹਾਇਕ ਅਬਜਰਵਰ,ਪੁਲਿਸ ਜਿਲਾ ਜਗਰਾਉਂ ਲਈ ਇਕਬਾਲ ਸਿੰਘ ਝੂੰਦਾ ਅਬਜਰਵਰ ਅਤੇ ਗੁਰਪ੍ਰੀਤ ਸਿੰਘ ਰਾਜੂਖੰਨਾ ਸਹਾਇਕ ਅਬਜਰਵਰ,ਜ਼ਿਲ੍ਹਾ ਕਪੁਰਥਲਾ ਲਈ ਗੁਰਪ੍ਰਤਾਪ ਸਿੰਘ ਵਡਾਲਾ ਅਬਜਰਵਰ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਸਹਾਇਕ ਅਬਜਰਵਰ,ਜ਼ਿਲ੍ਹਾ ਮਾਨਸਾ ਲਈ ਪਰਕਾਸ਼ ਚੰਦ ਗਰਗ ਅਬਜਰਵਰ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਹਾਇਕ ਅਬਜਰਵਰ,ਜ਼ਿਲ੍ਹਾ ਮੋਗਾ ਲਈ ਪਰਮਜੀਤ ਸਿੰਘ ਸਿੱਧਵਾਂ ਅਬਜਰਵਰ ਅਤੇ ਵਿਨਰਜੀਤ ਸਿੰਘ ਗੋਲਡੀ ਸਹਾਇਕ ਅਬਜਰਵਰ,ਜ਼ਿਲ੍ਹਾ ਰੋਪੜ ਲਈ ਪਵਨ ਕੁਮਾਰ ਟੀਂਨੂੰ ਅਬਜਰਵਰ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਸਹਾਇਕ ਅਬਜਰਵਰ,ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਸੰਤਾ ਸਿੰਘ ਉਮੈਦਪੁਰ ਅਬਜਰਵਰ ਅਤੇ ਬਲਦੇਵ ਸਿੰਘ ਖਹਿਰਾ ਸਹਾਇਕ ਅਬਜਰਵਰ ਅਤੇ ਜ਼ਿਲ੍ਹਾ ਤਰਨਤਾਰਨ ਲਈ ਮਨਤਾਰ ਸਿੰਘ ਬਰਾੜ ਅਬਜਰਵਰ ਅਤੇ ਮੀਤਪਾਲ ਸਿੰਘ ਦੁੱਗਰੀ ਸਹਾਇਕ ਅਬਜਰਵਰ ਹੋਣਗੇ। ਸ.ਬਾਦਲ ਨੇ ਸਮੂਹ ਜ਼ਿਲ੍ਹਾਵਾਰ ਅਬਜਰਵਰ ਸਹਿਬਾਨ ਅਤੇ ਸਹਾਇਕ ਅਬਜਰਵਰ ਸਹਿਬਾਨ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਮਿਲੇ ਜਿਲੇ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਬੁਲਾ ਕੇ ਪਿੰਡ ਪੱਧਰ ਤੱਕ ਜਥੇਬੰਦੀ ਬਣਾਉਣ ਦਾ ਕੰਮ ਸ਼ੁਰੂ ਕਰ ਦੇਣ ਅਤੇ ਸਮੁੱਚੀ ਜਥੇਬੰਦੀ ਦੀ ਲਿਸਟ ਬਣਾ ਕੇ ਪਾਰਟੀ ਦੇ ਮੁੱਖ ਦਫਤਰ ਨੂੰ ਜਲਦੀ ਤੋਂ ਜਲਦੀ ਭੇਜਣ ਦੀ ਖੇਚਲ ਕਰਨ। -PTCNews

Related Post