'ਸੁਖਬੀਰ @ 7': ਪੰਜਾਬ ਦੀ ਇੰਡਸਟਰੀ ਦੀ ਡਿਵੈਲਪਮੈਂਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ

By  Pardeep Singh February 8th 2022 01:51 PM -- Updated: February 9th 2022 01:16 PM

ਚੰਡੀਗੜ੍ਹ (ਐਪੀਸੋਡ 7): ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪੀਟੀਸੀ ਨੇ ਇਕ ਵਿਲੱਖਣ ਉਪਰਾਲਾ ਕੀਤਾ ਹੈ। ਚੋਣ ਕਮਿਸ਼ਨ ਨੇ ਚੋਣ ਰੈਲੀਆ ਉੱਤੇ ਰੋਕ ਲਗਾਈ ਹੋਈ ਹੈ। ਪੀਟੀਸੀ ਨੇ ਹਮੇਸ਼ਾ ਲੋਕਪੱਖੀ ਮੁੱਦਿਆਂ ਨੂੰ ਹਮੇਸ਼ਾ ਦਰਸ਼ਕਾਂ ਦੇ ਸਾਹਮਣੇ ਰੱਖਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੀਟੀਸੀ ਵੱਲੋਂ ਇੱਕ ਨਵਾਂ ਤੇ ਨਿਵੇਕਲਾ ਸ਼ੋਅ ਸੁਖਬੀਰ @7 ਸ਼ੁਰੂ ਕੀਤਾ ਹੈ। ਜਿਸ ਵਿੱਚ ਲੋਕ ਸਿਆਸੀ ਆਗੂਆਂ ਦੇ ਵਿਜ਼ਨ ਬਾਰੇ ਜਾਣ ਸਕਣਗੇ ਅਤੇ ਜੋ ਲੋਕਾਂ ਦੇ ਦਿਲਾਂ ਵਿੱਚ ਸਵਾਲ ਹਨ ਉਨ੍ਹਾਂ ਦਾ ਜਵਾਬ ਲੈ ਸਕਦੇ ਹਨ। ਪੀਟੀਸੀ ਨੇ ਸ਼ੋਅ ਵਿੱਚ ਪੈਨਲ ਅਤੇ ਪੰਜਾਬ ਦੇ ਲੋਕਾਂ ਨੂੰ ਕਾਲ ਅਤੇ ਵਾਟਸ ਐਪ ਦੁਆਰਾ ਜੋੜਿਆ ਹੈ। ਸੁਖਬੀਰ @7 ਸ਼ੋਅ ਦੇ ਸੱਤਵੇਂ ਭਾਗ ਵਿੱਚ ਪੰਜਾ੍ਬ ਦੀ ਇੰਡਸਟਰੀ ਦੀ ਡਿਵੈਪਲਮੈਂਟ ਕਰਨ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਸ਼ੋਅ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਇੰਡਸਟਰੀ ਬਾਰੇ ਆਪਣਾ ਵਿਜ਼ਨ ਲੋਕਾਂ ਨਾਲ ਸਾਂਝਾ ਕਰਨਗੇ।

ALSO READ IN ENGLISH: Sukhbir @ 7: SAD's vision will ensure boost to industry in Punjab, says Sukhbir Badal

ਇਸ ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੀ ਇੰਡਸਟਰੀ ਨੂੰ ਡਿਵੈਲਪ ਕੀਤਾ ਜਾਵੇਗਾ ਜਿਸ ਨਾਲ ਪੰਜਾਬ ਦੇ ਬੱਚਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋਣਗੀਆਂ।

ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਆਉਣ ਉੱਤੇ ਇੰਡਸਟਰੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਇੰਡਸਟਰੀ ਨੂੰ ਬਿਜਲੀ ਦੀ ਸਪਲਾਈ ਅਤੇ ਹੋਰ ਕਈ ਬੇਸਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਹੈ ਪੰਜਾਬ ਵਿੱਚ ਹੋਰ ਇੰਡਸਟਰੀ ਲਗਾਉਣ ਲਈ ਉਤਸ਼ਾਹ ਕੀਤਾ ਜਾਵੇਗਾ।

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੀ ਇੰਡਸਟਰੀ ਦੀਆਂ ਲੋੜਾਂ ਉੱਤੇ ਖਾਸ ਧਿਆਨ ਦੇਣ ਲਈ ਵਿਸ਼ੇਸ਼ ਕਮੇਟੀ ਦਾ ਗੰਠਨ ਕੀਤਾ ਜਾਵੇਗਾ। ਉਨ੍ਹਾਂ ਨੇਕਿਹਾ ਹੈ ਕਿ ਪੰਜਾਬ ਨੂੰ ਆਈਟੀ ਹੱਬ ਬਣਾਉਣ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣਗੇ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦੇ ਕੇ ਕਿਹਾ ਹੈ ਕਿ ਆਈਟੀ ਸੈਕਟਰ ਵੱਧਣ ਨਾਲ ਨੌਕਰੀਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਵਿਕਾਸ ਵੱਲ ਤੋਰਨ ਲਈ ਇੰਡਸਟਰੀ ਦੀ ਡਿਵੈਲਪਮੈਂਟ ਕਰਨੀ ਬਹੁਤ ਜ਼ਰੂਰੀ ਹੈ।

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਆਈਟੀ ਸੈਕਟਰ ਆਉਣ ਨਾਲ ਪਿੰਡਾਂ ਵਿੱਚ ਵਾਈਫਾਈ ਨੂੰ ਹੋਰ ਬੇਹਤਰ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਤਕਨਾਲੋਜੀ ਨੂੰ ਹੋਰ ਵਧੀਆ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਸ਼ੋਅ ਵਿੱਚ ਪੰਜਾਬ ਦੀ ਜਨਤਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਸੀਂ ਲੁਧਿਆਣਾ ਵਾਂਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇੰਡਸਟਰੀ ਪੈਦਾ ਕਰਾਂਗੇ।

ਇਹ ਵੀ ਪੜ੍ਹੋ:UP Election 2022: BJP ਵੱਲੋਂ ਮੈਨੀਫੈਸਟੋ ਜਾਰੀ, ਕਿਸਾਨਾਂ ਨੂੰ ਮੁਫਤ ਬਿਜਲੀ ਸਮੇਤ ਕੀਤੇ ਇਹ ਵਾਅਦੇ

-PTC News

Related Post