ਸ਼੍ਰੋਮਣੀ ਅਕਾਲੀ ਦਲ ਨੇ 12 ਜੂਨ 2019 ਨੂੰ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਬਣਾ ਦਿੱਤਾ ਸੀ ਪਾਰਟੀ ਦਾ ਗਰੁੱਪ ਲੀਡਰ   

By  Shanker Badra October 19th 2019 03:02 PM -- Updated: October 19th 2019 04:46 PM

ਸ਼੍ਰੋਮਣੀ ਅਕਾਲੀ ਦਲ ਨੇ 12 ਜੂਨ 2019 ਨੂੰ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਬਣਾ ਦਿੱਤਾ ਸੀ ਪਾਰਟੀ ਦਾ ਗਰੁੱਪ ਲੀਡਰ:ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣ ਦੀ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਵਾਬ ਸਪਸ਼ੱਟ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਕੋਲ ਕੋਈ ਅਹੁਦਾ ਹੀ ਨਹੀਂ ਸੀ ਤਾਂ ਫ਼ਿਰ ਅਸਤੀਫ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Sukhdev Dhindsa resignation matter On SAD Explain Answer ਸ਼੍ਰੋਮਣੀ ਅਕਾਲੀ ਦਲ ਨੇ 12 ਜੂਨ 2019 ਨੂੰ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਚੁਣ ਲਿਆ ਸੀ ਪਾਰਟੀ ਦਾ ਗਰੁੱਪ ਲੀਡਰ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਰਾਜ ਸਭਾ 'ਚ ਪਹਿਲਾਂ ਹੀ ਆਪਣਾ ਨੇਤਾ ਬਦਲ ਚੁੱਕੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ  ਪਹਿਲਾਂ ਹੀ 12 ਜੂਨ, 2019 ਨੂੰ ਰਾਜ ਸਭਾ ਦੀ ਲੀਡਰਸ਼ਿਪ 'ਚ ਤਬਦੀਲੀ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

Sukhdev Dhindsa resignation matter On SAD Explain Answer ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣ ਦੀ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਵਾਬ ਕੀਤਾ ਸਪਸ਼ੱਟ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇਇਸ ਦੀ ਇਕ ਕਾਪੀ ਰਾਜ ਸਭਾ ਜਨਰਲ ਸਕੱਤਰ ਨੂੰ ਭੇਜ ਦਿੱਤੀ ਗਈ ਸੀ। ਜਿਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਨੇ 12 ਜੂਨ, 2019 ਨੂੰ ਬਲਵਿੰਦਰ ਸਿੰਘ ਭੂੰਦੜ ਨੂੰ ਰਾਜ ਸਭਾ 'ਚ ਗੁਰੱਪ ਲੀਡਰ ਅਤੇ ਨਰੇਸ਼ ਗੁਜਰਾਲ ਨੂੰ ਰਾਜ ਸਭਾ 'ਚ ਪਾਰਟੀ ਦੇ ਡਿਪਟੀ ਲੀਡਰ ਦਾ ਜਿੰਮਾ ਸੌਂਪਿਆ ਗਿਆ ਸੀ।

-PTCNews

Related Post