ਖਹਿਰਾ ਨੂੰ ਵੱਡਾ ਝਟਕਾ ,ਮਨੀਸ਼ ਸਿਸੋਦੀਆ ਨੇ ਕਿਹਾ 2 ਅਗਸਤ ਦੀ ਰੈਲੀ ਪਾਰਟੀ ਖਿਲਾਫ ਗਤੀਵਿਧੀ

By  Shanker Badra July 30th 2018 08:11 PM -- Updated: July 30th 2018 08:17 PM

ਖਹਿਰਾ ਨੂੰ ਵੱਡਾ ਝਟਕਾ ,ਮਨੀਸ਼ ਸਿਸੋਦੀਆ ਨੇ ਕਿਹਾ 2 ਅਗਸਤ ਦੀ ਰੈਲੀ ਪਾਰਟੀ ਖਿਲਾਫ ਗਤੀਵਿਧੀ:ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸ਼ਾਮੀ ਦਿੱਲੀ 'ਚ ਪੰਜਾਬ ਇਕਾਈ ਦੀ ਮੀਟਿੰਗ ਸੱਦੀ ਹੈ।ਇਹ ਮੀਟਿੰਗ ਕਰੀਬ 2 ਘੰਟੇ ਚੱਲਣ ਤੋਂ ਬਾਅਦ ਖ਼ਤਮ ਹੋ ਗਈ ਹੈ।ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਖਹਿਰਾ ਦੀ 2 ਅਗਸਤ ਦੀ ਰੈਲੀ ਪਾਰਟੀ ਖਿਲਾਫ ਗਤੀਵਿਧੀ ਹੈ।

ਇਸ ਮੀਟਿੰਗ ਦੇ ਵਿੱਚ ਮਨੀਸ਼ ਸਿਸੋਦੀਆ, ਸੰਜੇ ਸਿੰਘ ,ਡਾ.ਬਲਵੀਰ ਸਿੰਘ,ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨਵੇਂ ਆਗੂ ਹਰਪਾਲ ਸਿੰਘ ਚੀਮਾ ,ਸਾਧੂ ਸਿੰਘ,ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ੋਨਲ ਪ੍ਰਧਾਨ ਮੌਜੂਦ ਹਨ।ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੀਟਿੰਗ ਖਤਮ ਹੋਣ ਤੋਂ ਕੁੱਝ ਸਮਾਂ ਪਹਿਲਾ ਪਹੁੰਚੇ ਸਨ।

-PTCNews

Related Post