DR.ਓਬਰਾਏ ਦੀ ਬਦੌਲਤ ਸੁਖਵਿੰਦਰ ਦੀ ਮ੍ਰਿਤਕ ਦੇਹਿ ਨੂੰ ਨਸੀਬ ਹੋਈ ਵਤਨ ਦੀ ਮਿੱਟੀ

By  Jagroop Kaur November 8th 2020 04:39 PM -- Updated: November 8th 2020 04:48 PM

ਅੰਮ੍ਰਿਤਸਰ : ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕ 'ਚ ਮਿਹਨਤ ਕਰਨ ਗਏ ਸੁਖਵਿੰਦਰ ਸਿੰਘ ਦੀ ਬੀਤੀ 21-22 ਸਤੰਬਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਮੌਤ ਹੋ ਗਈ ਸੀ, ਅਤੇ ਪਰਿਵਾਰ ਵੱਲੋਂ ਮਾਲੀ ਹਲਾਤ ਠੀਕ ਨਾ ਹੋਣ ਕਾਰਨ ਅਤੇ ਕੁਝ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦੇ ਚਲਦਿਆਂ ਅਜੇ ਤੱਕ ਉਨ੍ਹਾਂ ਦੀ ਮ੍ਰਿਤਕ ਦਿਹ ਭਾਰਤ ਨਹੀਂ ਲਿਆਉਂਦੀ ਜਾ ਸਕੀ ਸੀ |ਪਰ ਇਸ ਮੌਕੇ ਇਸ ਪੀੜਤ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ |सरबत का भला ट्रस्ट के प्रमुख डा. एस.पी. सिंह ओबराए को हुआ कोरोना - head of sarbat ka bhla trust dr oberoi has coronaਉਨ੍ਹਾਂ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਬੇਟ ਨਾਲ ਸਬੰਧਤ 45 ਸਾਲਾ ਸੁਖਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਲਿਆਉਂਦੀ ਗਈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਦੁਬਈ ਵਿਚਲੀ ਟੀਮ ਤੋਂ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਸੁਖਵਿੰਦਰ ਦੀ ਮ੍ਰਿਤਕ ਦੇਹਿ ਅੰਮ੍ਰਿਤਸਰ ਪਹੁੰਚਾਈ |Sukhwinder singh 's dead body Sukhwinder singh 's dead body

Sarbatt Da Bhala Charitable Trust

ਜਿਥੇ ਜ਼ਿਲ੍ਹੇ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ ਅਤੇ ਵਿੱਤ ਸਕੱਤਰ ਨਵਜੀਤ ਸਿੰਘ ਘਈ ਦੀ ਮੌਜੂਦਗੀ 'ਚ ਹਵਾਈ ਅੱਡੇ ਤੇ ਪਰਿਵਾਰ ਨੂੰ ਸੌਂਪ ਦਿੱਤਾ ਹੈ।ਜ਼ਿਕਰਯੋਗ ਹੈ ਕਿ ਡਾ. ਓਬਰਾਏ ਅਕਸਰ ਹੀ ਲੋੜਵੰਦਾਂ ਦੀ ਮਦਦ ਕਰਦੇ ਹਨ , ਅਤੇ ਹੁਣ ਤੱਕ ਹਜ਼ਾਰਾਂ ਦੇ ਕਰੀਬ ਲੋੜਵੰਦਾਂ ਨੂੰ ਵਿਦੇਸ਼ਾਂ ਤੋਂ ਵਾਪਿਸ ਭਾਰਤ ਲਿਆ ਚੁਕੇ ਹਨ,ਅਤੇ ਇਸ ਦੇ ਨਾਲ ਹੀ 211 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਆਪਣੇ ਸੰਕਲਪ 'ਤੇ ਪਹਿਰਾ ਦਿੰਦਿਆਂ ਹਰ ਧਰਮ, ਨਸਲ ਤੇ ਜਾਤ ਤੋਂ ਇਲਾਵਾ ਹਰ ਖੇਤਰ ਨਾਲ ਸਬੰਧਤ ਲੋੜਵੰਦ ਤੇ ਦੁਖੀ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। sukhwinder singh's relatives ਹੋਰ ਪੜ੍ਹੋ : AAP ਨੇ ਗਾਇਕਾ ਗਗਨ ਅਨਮੋਲ ਮਾਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ ਉਥੇ ਹੀ ਇਸ ਮੌਕੇ ਇਸ ਦੌਰਾਨ ਮ੍ਰਿਤਕ ਦੇਹ ਲੈਣ ਪਹੁੰਚੇ ਸੁਖਵਿੰਦਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਸਰਵਣ ਸਿੰਘ,ਮਲਕੀਤ ਸਿੰਘ,ਰੁਪਿੰਦਰ ਸਿੰਘ, ਕਸ਼ਮੀਰ ਸਿੰਘ,ਰਜਿੰਦਰਜੀਤ ਸਿੰਘ ਆਦਿ ਨੇ ਸੁਖਵਿੰਦਰ ਸਿੰਘ ਦੀ ਮ੍ਤਿਕ ਦੇਹ ਲੈ ਕੇ ਆਉਣ ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਸੁਖਵਿੰਦਰ ਦ‍ਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਦੀ ਬਦੌਲਤ ਹੀ ਉਨ੍ਹਾਂ ਦੇ ਉਸਦੇ ਮ੍ਰਿਤਕ ਸਰੀਰ ਨੂੰ ਆਪਣੀ ਮਿੱਟੀ ਨਸੀਬ ਹੋ ਸਕੀ ਹੈ।

Related Post