ਸੁਨਾਮ 'ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ,ਪਰਿਵਾਰ ਨੇ ਪਤਨੀ 'ਤੇ ਲਗਾਏ ਦੋਸ਼

By  Shanker Badra July 21st 2018 10:42 PM

ਸੁਨਾਮ 'ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ,ਪਰਿਵਾਰ ਨੇ ਪਤਨੀ 'ਤੇ ਲਗਾਏ ਦੋਸ਼:ਪੰਜਾਬ 'ਚ ਦਿਨੋਂ-ਦਿਨ ਕਤਲ ਦੀਆ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ।ਇਸੇ ਤਹਿਤ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ।Sunam Pardeep Kumar sharp weapons with Muderਸੁਨਾਮ ਦੇ ਕੱਚੇ ਪਹੇ 'ਤੇ 32 ਸਾਲਾ ਪ੍ਰਦੀਪ ਕੁਮਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।ਅਣਪਛਾਤੇ ਵਿਅਕਤੀਆਂ ਵਲੋਂ ਮ੍ਰਿਤਕ ਦੇ ਸਰੀਰ 'ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਸ਼ਹਿਰ 'ਚ ਲਾਸ਼ ਮਿਲਣ ਕਾਰਨ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ।ਮ੍ਰਿਤਕ ਦੇ ਪਰਿਵਾਰ ਨੇ ਮ੍ਰਿਤਕ ਦੀ ਪਤਨੀ 'ਤੇ ਕਤਲ ਦੇ ਇਲਜ਼ਾਮ ਲਗਾਏ ਹਨ।ਮ੍ਰਿਤਕ ਦੇ ਭਰਾ ਰਾਮਾ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਜ਼ਾਇਜ ਸਬੰSunam Pardeep Kumar sharp weapons with Muderਧ ਸਨ,ਜਿਸ ਕਰਕੇ ਦੋਵਾਂ ਦਾ ਅਕਸਰ ਹੀ ਝਗੜਾ ਰਹਿੰਦਾ ਸੀ।ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਦਿੜ੍ਹਬੇ ਰਹਿਣ ਲੱਗ ਗਏ ਪਏ ਸਨ।ਓਥੇ ਵੀ ਹਰ ਰੋਜ਼ ਇਨ੍ਹਾਂ ਦਾ ਝਗੜਾ ਚੱਲਦਾ ਰਹਿੰਦਾ ਸੀ,ਇਨ੍ਹਾਂ ਦੇ ਝਗੜੇ ਨੂੰ ਲੈ ਕੇ ਕਈ ਵਾਰ ਪੁਲਿਸ ਥਾਣੇ ਵੀ ਗੱਲ ਪਹੁੰਚ ਗਈ ਸੀ।ਇਸ ਤੋਂ ਇਲਾਵਾ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਪ੍ਰਦੀਪ ਕੁਮਾਰ 'ਤੇ ਹੋਏ ਹਮਲੇ ਬਾਰੇ ਵੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਸੀ।ਜਿਸ ਤੋਂ ਬਾਅਦ ਉਸਦੀ ਪਤਨੀ ਨੇ ਖੁਦ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ।Sunam Pardeep Kumar sharp weapons with Muderਇਸ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ,ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

-PTCNews

Related Post