ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ ਪਹੁੰਚੇ ਰਹੇ ਨੇ ਬਾਲੀਵੁੱਡ ਦੇ ਦਿੱਗਜ ਸਿਤਾਰੇ

By  Shanker Badra May 9th 2019 09:56 PM

ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ ਪਹੁੰਚੇ ਰਹੇ ਨੇ ਬਾਲੀਵੁੱਡ ਦੇ ਦਿੱਗਜ ਸਿਤਾਰੇ:ਗੁਰਦਾਸਪੁਰ :ਇਸ ਵੇਲੇ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ।ਉਥੇ ਹੀ ਪੰਜਾਬ ‘ਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ। ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋ ਗੁਰਦਾਸਪੁਰ ਦੀ ਸੀਟ ਨੂੰ ਸਾਰੀਆਂ ਨਾਲੋਂ ਹੌਟ ਸੀਟ ਮਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਫ਼ਿਲਮੀ ਸਟਾਰ ਸੰਨੀ ਦਿਓਲ ਚੋਣ ਮੈਦਾਨ ਵਿਚ ਹਨ।

Sunny Deol favor Election campaign Arriving Bollywood star ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ ਪਹੁੰਚੇ ਰਹੇ ਨੇ ਬਾਲੀਵੁੱਡ ਦੇ ਦਿੱਗਜ ਸਿਤਾਰੇ

ਇਸ ਦੌਰਾਨ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਿਤਾ ਧਰਮਿੰਦਰ ਕੱਲ ਗੁਰਦਾਸਪੁਰ ਪਹੁੰਚੇ ਰਹੇ ਹਨ।ਇਸ ਨਾਲ ਹੀ ਸਿਆਸਤ ਹੋਰ ਵੀ ਗਰਮਾ ਜਾਵੇਗੀ ਕਿਉਂਕਿ ਧਰਮਿੰਦਰ ਦਿਓਲ ਦਾ ਬਾਲੀਵੁੱਡ 'ਚ ਵੱਡਾ ਨਾਂਅ ਹੈ।ਗੁਰਦਾਸਪੁਰ ਦੇ ਲੋਕਾਂ 'ਚ ਪਿਓ -ਪੁੱਤਾਂ ਦੀ ਇਕ ਝਲਕ ਵੇਖਣ ਲਈ ਕਾਫ਼ੀ ਜੋਸ਼ ਹੈ।ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਹੱਕ 'ਚ ਵੋਟਾਂ ਮੰਗੇਗਾ ,ਜਿਸ ਨਾਲ ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਹੋਰ ਵੀ ਭਰਵਾਂ ਹੁੰਗਾਰਾ ਮਿਲੇਗਾ।

Sunny Deol favor Election campaign Arriving Bollywood star ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ ਪਹੁੰਚੇ ਰਹੇ ਨੇ ਬਾਲੀਵੁੱਡ ਦੇ ਦਿੱਗਜ ਸਿਤਾਰੇ

ਸੰਨੀ ਦਿਓਲ ਦੇ ਰੋਡ ਸ਼ੋਅ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਰੋਧੀਆਂ ਦੀ ਨੀਂਦ ਉਡਾਈ ਹੋਈ ਹੈ।ਇਸ ਰੋਡ ਸ਼ੋਅ ਦੌਰਾਨ ਨੌਜਵਾਨ ਸੰਨੀ ਦਿਓਲ ਨਾਲ ਸੈਲਫੀਆਂ ਲੈਦੇਂ ਨਜ਼ਰ ਆ ਰਹੇ ਸਨ।ਇਸ ਮੌਕੇ ਸਨੀ ਦਿਓਲ ਭਾਜਪਾ ਵਰਕਰਾਂ ਅਤੇ ਆਪਣੇ ਹਮਾਇਤੀਆਂ ਨਾਲ ਕਾਰਾਂ, ਮੋਟਰਸਾਈਕਲਾਂ ਤੇ ਹੋਰ ਗੱਡੀਆਂ ਨਾਲ ਇਲਾਕੇ 'ਚ ਰੋਡ ਸ਼ੋਅ ਕਰਕੇ ਸਥਾਨਕ ਲੋਕਾਂ ਨੂੰ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

Sunny Deol favor Election campaign Arriving Bollywood star ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ ਪਹੁੰਚੇ ਰਹੇ ਨੇ ਬਾਲੀਵੁੱਡ ਦੇ ਦਿੱਗਜ ਸਿਤਾਰੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post