CBSE, ICSE Exams 2022: ਹਾਈਬ੍ਰਿਡ ਤਰੀਕੇ ਨਾਲ ਹੋਣਗੀਆਂ ਪ੍ਰੀਖਿਆਵਾਂ? 18 ਨੂੰ SC ਕਰੇਗੀ ਸੁਣਵਾਈ

By  Riya Bawa November 15th 2021 07:54 PM -- Updated: November 15th 2021 07:56 PM

CBSE & ICSE Board exam: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਅਤੇ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੀਆਂ ਬੋਰਡ ਪ੍ਰੀਖਿਆਵਾਂ ਦਾ ਮੁੱਦਾ ਸੁਪਰੀਮ ਕੋਰਟ ਵਿੱਚ ਹੈ। ਸੁਪਰੀਮ ਕੋਰਟ ਨੇ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਔਨਲਾਈਨ ਅਤੇ ਆਫ਼ਲਾਈਨ ਦੋਵਾਂ ਢੰਗਾਂ ਵਿੱਚ ਕਰਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਟਾਲ ਦਿੱਤੀ ਹੈ।

CBSE Class 10, 12 Board Exam 2022 Term 1 exam CANCELLATION: CBSE takes BIG decision students must know

ਇਹ ਮਾਮਲਾ ਸੋਮਵਾਰ ਯਾਨੀ ਅੱਜ 15 ਨਵੰਬਰ 2021 ਨੂੰ ਜਸਟਿਸ ਏਐਮ ਖਾਨਵਿਲਕਰ ਅਤੇ ਜਸਟਿਸ ਸੀਟੀ ਰਵੀ ਕੁਮਾਰ ਦੀ ਬੈਂਚ ਦੇ ਸਾਹਮਣੇ ਸੀ। ਬੈਂਚ ਨੇ ਇਸ ਮੁੱਦੇ 'ਤੇ ਸੁਣਵਾਈ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਆਗਾਮੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਆਫਲਾਈਨ ਦੀ ਥਾਂ ਹਾਈਬ੍ਰਿਡ ਤਰੀਕੇ ਨਾਲ ਕਰਵਾਉਣ ਲਈ ਸੀਬੀਐਸਈ ਅਤੇ ਸੀਆਈਐਸਸੀਈ ਨੂੰ ਸੋਧਿਆ ਸਰਕੂਲਰ ਜਾਰੀ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ 18 ਨਵੰਬਰ ਨੂੰ ਸੁਣਵਾਈ ਕਰੇਗੀ। ਇਹ ਪਟੀਸ਼ਨ ਛੇ ਵਿਦਿਆਰਥੀਆਂ ਵੱਲੋਂ ਦਾਖਲ ਕੀਤੀ ਗਈ ਹੈ ਜੋ ਅਗਾਮੀ ਬੋਰਡ ਪ੍ਰੀਖਿਆ ਵਿੱਚ ਬੈਠਣਗੇ।

CBSE, CISCE Board Exams 2022 LIVE Updates: SC Adjourns Hearing of Plea Seeking Hybrid Exams to Nov 18

ਕੀ ਹੈ ਮਾਮਲਾ

ਪਿਛਲੇ ਵੀਰਵਾਰ ਨੂੰ ਵਿਦਿਆਰਥੀਆਂ ਨੇ ਸੀਬੀਐਸਈ ਅਤੇ ਸੀਆਈਐਸਸੀਈ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ 'ਚ ਪ੍ਰੀਖਿਆ ਨੂੰ ਆਨਲਾਈਨ ਢੰਗ ਨਾਲ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ। ਵਿਦਿਆਰਥੀਆਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਬੋਰਡ ਪ੍ਰੀਖਿਆ 2022 ਨੂੰ ਹਾਈਬ੍ਰਿਡ ਮੋਡ ਵਿੱਚ ਲੈਣ ਦਾ ਵਿਕਲਪ ਦੇਣ ਦਾ ਨਿਰਦੇਸ਼ ਦਿੱਤਾ ਜਾਵੇ। ਇਸ ਸਬੰਧੀ ਕਈ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

CBSE Class 10, 12 Board Exams 2022: All you need to know about two-exam policy - Education Today News

ਪਟੀਸ਼ਨ ਦਾਇਰ ਕਰਨ ਵਾਲੇ ਵਿਦਿਆਰਥੀਆਂ ਨੂੰ ਡਰ ਹੈ ਕਿ ਬੋਰਡ ਦੀ ਮੁੱਖ ਵਿਸ਼ਿਆਂ ਲਈ 2022 ਦੀ ਡੇਟ ਸ਼ੀਟ ਦੀ ਪ੍ਰੀਖਿਆ ਤਿੰਨ ਹਫ਼ਤਿਆਂ ਵਿੱਚ ਲਗਾਤਾਰ ਕਰਵਾਈ ਜਾਵੇਗੀ। ਇਸ ਨਾਲ ਕੋਵਿਡ-19 ਫੈਲਣ ਦਾ ਖ਼ਤਰਾ ਵਧ ਸਕਦਾ ਹੈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ ਲਈ ਆਨਲਾਈਨ ਪ੍ਰੀਖਿਆ ਵੀ ਜ਼ਰੂਰੀ ਹੈ। ਇਸ ਲਈ ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰੀਖਿਆਵਾਂ ਹਾਈਬ੍ਰਿਡ ਢੰਗ ਨਾਲ ਕਰਵਾਈਆਂ ਜਾਣ।

-PTC News

Related Post