ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਦਾ ਬਿਆਨ

By  Riya Bawa October 1st 2021 04:29 PM -- Updated: October 1st 2021 04:31 PM

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ 'ਤੇ ਧਰਨੇ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਤੁਸੀਂ ਦੂਜਿਆਂ ਦੀ ਸੰਪਤੀ ਨੂੰ ਨਸ਼ਟ ਨਹੀਂ ਕਰ ਸਕਦੇ।

Farmers observe Bharat Bandh to mark a year of farm laws

ਸੁਪਰੀਮ ਕੋਰਟ ਨੇ ਇੱਕ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ, "ਹਰ ਨਾਗਰਿਕ ਨੂੰ ਸੜਕ 'ਤੇ ਘੁੰਮਣ ਦਾ ਅਧਿਕਾਰ ਹੈ। ਤੁਸੀਂ ਕਿੱਥੇ ਬੈਠੇ ਹੋ? ਕੀ ਤੁਸੀਂ ਉਸ ਇਲਾਕੇ ਦੇ ਲੋਕਾਂ ਤੋਂ ਪੁੱਛਿਆ ਹੈ ਕਿ ਉਹ ਖੁਸ਼ ਹਨ ਜਾਂ ਨਹੀਂ? ਤੁਸੀਂ ਸ਼ਹਿਰ ਦਾ ਗਲਾ ਘੁੱਟਿਆ ਹੋਇਆ ਹੈ। ਹੁਣ ਸ਼ਹਿਰ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗ ਰਹੇ ਹੋ?”ਲੋਕਾਂ ਦਾ ਵੀ ਅਧਿਕਾਰ ਹੈ। ਕੀ ਤੁਸੀਂ ਨਿਆਇਕ ਵਿਵਸਥਾ ਦਾ ਵਿਰੋਧ ਕਰ ਰਹੇ ਹੋ? ਤੁਸੀਂ ਹਾਈਵੇਅ ਜਾਮ ਕਰਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਵਿਰੋਧ ਸ਼ਾਂਤਮਈ ਹੈ।

ਜੰਤਰ ਮੰਤਰ 'ਤੇ ਧਰਨੇ ਦੀ ਮਨਜ਼ੂਰੀ ਮੰਗਣ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੀ ਸ਼ਹਿਰ ਦੇ ਲੋਕ ਅਪਣਾ ਕੰਮ ਬੰਦ ਕਰ ਦੇਣ? ਕੀ ਲੋਕ ਸ਼ਹਿਰ ਵਿਚ ਧਰਨੇ ਨਾਲ ਖੁਸ਼ ਹੋਣਗੇ? ਸਰਵਉੱਚ ਅਦਾਲਤ ਨੇ ਕਿਹਾ ਕਿ ਤੁਸੀਂ ਸੁਰੱਖਿਆ ਕਰਮਚਾਰੀਆਂ ਨੂੰ ਵੀ ਪਰੇਸ਼ਾਨ ਕਰ ਰਹੇ ਹੋ। ਨਾਗਰਿਕਾਂ ਨੂੰ ਵੀ ਆਉਣ-ਜਾਣ ਦਾ ਅਧਿਕਾਰ ਹੈ। ਇਕ ਵਾਰ ਤੁਸੀਂ ਮੰਨ ਬਣਾ ਲਿਆ ਹੈ ਕਿ ਅਦਾਲਤ ਜਾਣਾ ਹੈ ਤਾਂ ਵਿਰੋਧ ਦੀ ਕੀ ਲੋੜ ਹੈ? ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ।

Haryana to hold high-level meeting on farmers' protest at Delhi borders

ਦੂਜੇ ਪਾਸੇ ਕਿਸਾਨ ਮਹਾਪੰਚਾਇਤ ਦੇ ਵਕੀਲ ਅਜੇ ਚੌਧਰੀ ਨੇ ਦੁਹਰਾਇਆ ਕਿ ਉਹ ਸੀਮਤ ਗਿਣਤੀ ਵਿੱਚ ਕਿਸਾਨਾਂ ਦੀ ਮੌਜੂਦਗੀ ਵਿੱਚ ਜੰਤਰ-ਮੰਤਰ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਮੰਗ ਰਹੇ ਹਨ। ਇਸ 'ਤੇ ਅਦਾਲਤ ਨੇ ਕਿਹਾ, "ਤੁਸੀਂ ਸੜਕ ਜਾਮ ਕਰ ਦਿੱਤੀ ਹੈ ਤੇ ਸ਼ਹਿਰ ਦਾ ਦਮ ਘੁੱਟਿਆ ਹੈ। ਹੁਣ ਤੁਸੀਂ ਅੰਦਰ ਵੀ ਵਿਰੋਧ ਕਰਨਾ ਚਾਹੁੰਦੇ ਹੋ?" ਵਕੀਲ ਨੇ ਜਵਾਬ ਦਿੱਤਾ ਕਿ ਪੁਲਿਸ ਨੇ ਹਾਈਵੇ 'ਤੇ ਬੈਰੀਕੇਡ ਲਗਾਏ ਹੋਏ ਹਨ। ਉਸ ਦਾ ਸੰਗਠਨ ਉੱਥੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ।

-PTC News

Related Post