ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੀ ਕਾਂਗਰਸ ਨਾਲ ਫਿਰ ਖੜਕੀ, ਕੈਬਨਿਟ ਰੈਂਕ ਲੈਣ ਤੋਂ ਕੀਤਾ ਇਨਕਾਰ 

By  Shanker Badra September 10th 2019 03:16 PM -- Updated: September 10th 2019 03:19 PM

ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੀ ਕਾਂਗਰਸ ਨਾਲ ਫਿਰ ਖੜਕੀ, ਕੈਬਨਿਟ ਰੈਂਕ ਲੈਣ ਤੋਂ ਕੀਤਾ ਇਨਕਾਰ:ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਸੂਬੇ ਦੇ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦੇਣ ਤੋਂ ਬਾਅਦ ਕਾਂਗਰਸ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੈਬਨਿਟ ਰੈਂਕ 'ਚ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਨਾਂ ਵੀ ਸ਼ਾਮਲ ਹੈ।

Surjit Singh Dhiman Deny to take Punjab cabinet rank ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੀ ਕਾਂਗਰਸ ਨਾਲ ਫਿਰ ਖੜਕੀ, ਕੈਬਨਿਟ ਰੈਂਕ ਲੈਣ ਤੋਂ ਕੀਤਾ ਇੰਨਕਾਰ

ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਕੈਬਨਿਟ ਮੰਤਰੀ ਨਾ ਬਣਾਏ ਜਾਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਪਰ ਹੁਣ ਉਨ੍ਹਾਂ ਨੇ ਕੈਬਨਿਟ ਰੈਂਕ ਲੈਣ ਤੋਂ ਸਾਫ ਇਨਕਾਰ ਦਿੱਤਾ। ਸੁਰਜੀਤ ਸਿੰਘ ਧੀਮਾਨ ਨੇ ਪਿਛਲੇ ਸਾਲ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Surjit Singh Dhiman Deny to take Punjab cabinet rank ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੀ ਕਾਂਗਰਸ ਨਾਲ ਫਿਰ ਖੜਕੀ, ਕੈਬਨਿਟ ਰੈਂਕ ਲੈਣ ਤੋਂ ਕੀਤਾ ਇੰਨਕਾਰ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਸਰਕਾਰ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ ਤੋਂ ਬਾਅਦ ਫ਼ਸੀ ਕਸੂਤੀ , ਹਾਈਕੋਰਟ ‘ਚ ਮਿਲੀ ਚੁਣੌਤੀ

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂਗਿੱਦੜਬਾਹਾ ਤੋਂ ਰਾਜਾ ਵੜਿੰਗ , ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਚੀਆਂ, ਫਤਿਹਗੜ੍ਹ ਤੋਂ ਕੁਲਜੀਤ ਸਿੰਘ ਨਾਗਰਾ , ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਸਿੰਘ ਬੁਲਾਰੀਆ, ਅਟਾਰੀ ਤੋਂ ਤਰਸੇਮ ਡੀ.ਸੀ. ਅਤੇ ਫਰੀਦਕੋਚਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੂੰ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

-PTCNews

Related Post