ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ

By  Shanker Badra June 17th 2020 12:43 PM -- Updated: June 17th 2020 12:44 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ:ਪਟਨਾ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਗਹਿਰੇ ਸਦਮੇ 'ਚ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਨਾਲ ਪੂਰਾ ਦੇਸ਼ ਹੈਰਾਨ ਹੈ। ਉਨ੍ਹਾਂ ਦੇ ਕਰੀਬੀ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਇਸ ਦਾ ਹੁਣ ਤੱਕ ਯਕੀਨ ਨਹੀਂ ਕਰ ਪਾ ਰਹੇ ਕਿ ਸੁਸ਼ਾਂਤ ਇਸ ਤਰਾਂ ਕਰ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਖ਼ਿਲਾਫ਼ ਵਿਰੋਧ ਹੋ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀ ਅਤੇ ਫ਼ੈਨਜ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਦੇ ਪੱਖਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਤਮ ਹੱਤਿਆ ਦਾ ਕਦਮ ਚੁੱਕਣਾ ਪਿਆ ਹੈ। ਜਿਨ੍ਹਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੈ ਉਨ੍ਹਾਂ 'ਚ ਸਲਮਾਨ ਖ਼ਾਨ ਤੇ ਕਰਨ ਜੌਹਰ ਵੀ ਸ਼ਾਮਲ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪਟਨਾ 'ਚ ਵੱਖ-ਵੱਖ ਥਾਂਵਾਂ 'ਤੇ ਨੌਜਵਾਨਾਂ ਨੇ ਆਪਣਾ ਗੁੱਸਾ ਦਿਖਾਇਆ ਹੈ। ਇਸ ਦੌਰਾਨ ਪਟਨਾ 'ਚ ਸਲਮਾਨ ਖ਼ਾਨ ਤੇ ਕਰਨ ਜੌਹਰ ਨੇ ਪੁਤਲੇ ਸਾੜ ਦਿੱਤੇ ਹਨ। ਇਸ ਤੋਂ ਇਲਾਵਾ ਮੁਜਫੱਰਪੁਰ 'ਚ ਕਰਨ ਜੌਹਰ ਖ਼ਿਲਾਫ਼ ਕੇਸ ਵੀ ਦਾਇਰ ਕੀਤਾ ਗਿਆ ਹੈ। [caption id="attachment_412216" align="aligncenter" width="300"]Sushant Singh Rajput News : Complaint filed against 8 people including Salman Khan and Karan Johar in connection with Sushant Singh Rajput's suicide case ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ[/caption] ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਇਕ ਵਕੀਲ ਸੁਧੀਰ ਕੁਮਾਰ ਓਝਾ ਨੇ ਬਿਹਾਰ ਦੇ ਮੁਜੱਫਰਪੁਰ ਦੀ ਇਕ ਅਦਾਲਤ 'ਚ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਸਲਮਾਨ ਖਾਨ ਅਤੇ ਏਕਤਾ ਕਪੂਰ ਸਮੇਤ 8 ਹੋਰਨਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 306, 109, 504 ਅਤੇ 506 ਦੇ ਤਹਿਤ ਕੇਸ ਦਾਇਰ ਕੀਤਾ ਹੈ। ਪਟਨਾ 'ਚ ਕੁਮਹਰਾਰ ਵਿਕਾਸ ਮੰਚ, ਅਖਿਲ ਭਾਰਤੀ ਅਪਰਾਧ ਵਿਰੋਧੀ ਮੋਰਚਾ ਤੇ ਯੁਵਾ ਸੰਗਠਨ ਵੱਲੋਂ ਕਦਮਕੁਆਂ ਤੇ ਆਇਕਰ ਗੋਲੰਬਰ ਤੇ ਬਾਲੀਵੁੱਡ ਅਦਾਕਾਰਾਂ ਦਾ ਪੁਤਲਾ ਫੂਕਿਆ ਗਿਆ ਹੈ। ਪਟਨਾ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੀਸ਼ ਸਿੰਨ੍ਹਾ ਨੇ ਫਿਲਮ ਜਗਤ 'ਚ ਤਿਆਰ ਹੋ ਰਹੇ ਗੁੱਟਾਂ ਨੂੰ ਖ਼ਤਮ ਕਰਨ ਤੇ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਹੈ। [caption id="attachment_412213" align="aligncenter" width="300"]Sushant Singh Rajput News : Complaint filed against 8 people including Salman Khan and Karan Johar in connection with Sushant Singh Rajput's suicide case ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ[/caption] ਦੱਸ ਦੇਈਏ ਕਿ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸਭ ਤੋਂ ਪਹਿਲਾਂ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਨਾਂ ਦੇ ਸੀਰੀਅਲ 'ਚ ਕੰਮ ਕੀਤਾ ਸੀ ਪਰ ਪਛਾਣ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ 'ਪਵਿੱਤਰ ਰਿਸ਼ਤਾ' ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ਐਮ.ਐੱਸ ਧੋਨੀ ਦੀ ਅਨਟੋਲਡ ਸਟੋਰੀ ਅਨਟੋਲਡ ਸਟੋਰੀ ਅਤੇ ਪੀ.ਕੇ ਸਮੇਤ ਕਈ ਯਾਦਗਾਰੀ ਫ਼ਿਲਮਾਂ 'ਚ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ‘ਚ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਬਿਹਾਰ ਦੇ ਪੂਰਣਿਆ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਲਡੀਹਾ ਅਤੇ ਪਟਨਾ ਦੇ ਰਾਜੀਵ ਨਜ਼ਰ ਇਲਾਕੇ ‘ਚ ਲੋਕਾਂ ਨੂੰ ਦੁੱਖ ‘ਚ ਰੋਂਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਇਨ੍ਹਾਂ ਦੋਨਾਂ ਥਾਵਾਂ ਤੋਂ ਸੁਸ਼ਾਂਤ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਦੇ ਖਗੜਿਆ ਸਥਿਤ ਨਾਨਕਾ ‘ਚ ਵੀ ਸੋਗ ਦਾ ਮਾਹੌਲ ਹੈ। -PTCNews [caption id="attachment_412218" align="aligncenter" width="300"]ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਇਨ੍ਹਾਂ ਹਸਤੀਆਂ ਖਿਲਾਫ਼ ਕੇਸ ਦਾਇਰ, ਫੂਕੇ ਪੁਤਲੇ[/caption]

Related Post